ਜਲੰਧਰ | ਪੁਰਾਣੀ ਸ਼ਬਜੀ ਮੰਡੀ ਦੇ ਨੇੜੇ ਪੈਂਦੇ ਭਗਵਾਨਦਾਸਪੁਰਾ ਦੇ ਰਹਿਣ ਵਾਲੇ ਜਸਵਿੰਦਰ ਨਾਲ ਲੁੱਟ ਦੀ ਵਾਰਦਾਤ ਹੋਈ ਹੈ। ਘਟਨਾਂ ਉਸ ਸਮੇਂ ਵਾਪਰੀ ਜਦੋਂ ਉਹ ਫਗਵਾੜੇ ਤੋਂ ਆ ਰਹੇ ਸੀ। ਪਰਾਗਪੁਰ ਦੇ ਬੈਸਟ ਪ੍ਰਾਈਜ਼ ਨੇੜੇ ਉਹਨਾਂ ਕੋਲੋਂ 4 ਲੁਟੇਰਿਆਂ ਨੇ ਲੁੱਟਮਾਰ ਕਰਕੇ ਪਰਸ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ।

ਉਹਨਾਂ ਦੱਸਿਆ ਕਿ ਜਦੋਂ ਮੈਂ ਰਾਤ 9 ਵਜੇ ਪਰਾਗਪੁਰ ਦੇ ਬੈਸਟ ਪ੍ਰਾਈਜ਼ ਨੇੜੇ ਪਹੁੰਚਿਆਂ ਤਾਂ ਮੈਨੂੰ ਦੋ ਵਿਅਕਤੀਆਂ ਨੇ ਰੋਕਿਆ। ਰੋਕਣ ਉਪਰੰਤ ਮੇਰੇ ਨਾਲ ਹੱਥੋਪਾਈ ਕੀਤੀ ਤੇ ਪਿੱਛਿਓ ਆਏ ਦੋ ਲੁਟੇਰਿਆਂ ਨੇ ਕੁੱਟਮਾਰ ਕਰਕੇ ਮੇਰਾ ਪਰਸ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਪਰਸ ਵਿਚ 10 ਤੋਂ 12 ਹਜ਼ਾਰ ਰੁਪਏ ਸਨ। ਇਸ ਤੋਂ ਇਲਾਵਾਂ ਕੁਝ ਡੈਕੂਮੈਂਟਸ ਲਾਈਸੈਂਸ ਤੇ ਆਧਾਰ ਕਾਰਡ ਵੀ ਸੀ।

ਜਸਵਿੰਦਰ ਨੇ ਲੁੱਟ ਤੋਂ ਬਾਅਦ 100 ਨੰਬਰ ‘ਤੇ ਫੋਨ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ 9:30 ਵਜੇ ਰਾਤ FIR ਪਰਾਗਪੁਰ ਦੇ ਥਾਣੇ ਵਿਚ ਦਰਜ ਹੋ ਗਈ ਸੀ।