<p><strong>ਲੁਧਿਆਣਾ&comma; 4 ਅਕਤੂਬਰ &vert;<&sol;strong> ਇਥੇ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਲੋਕ ਆਪਣੇ ਆਪ ਨੂੰ ਅਣ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਤਾਜ਼ਾ ਮਾਮਲਾ ਬੱਸ ਸਟੈਂਡ ਨੇੜੇ ਦੇਖਣ ਨੂੰ ਮਿਲਿਆ&comma; ਜਿਥੇ ਇੱਕ ਪ੍ਰਵਾਸੀ ਨੌਜਵਾਨ ਆਪਣੇ ਭਰਾਵਾਂ ਨਾਲ ਲੁਧਿਆਣਾ ਵਿਚ ਆਉਂਦਾ ਹੈ ਅਤੇ ਮੰਗਣ ਵਾਲੀਆਂ ਕੁੜੀਆਂ ਵੱਲੋਂ ਉਸ ਨੌਜਵਾਨ ਕੋਲੋਂ ਪੈਸੇ ਖੋਹ ਲਏ ਜਾਂਦੇ ਹਨ&comma; ਜਿਸ ਦੇ ਨੇੜੇ ਖੜ੍ਹੇ ਨੌਜਵਾਨ ਨੇ ਵੀਡੀਓ ਵੀ ਬਣਾਈ। ਪੀੜਤ ਨੌਜਵਾਨ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।<&sol;p>&NewLine;<p>ਜਦੋਂ ਇਸ ਸਬੰਧੀ ਮਾਰਕੀਟ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ 20 ਤੋਂ 25 ਮੰਗਣ ਵਾਲੀਆਂ ਕੁੜੀਆਂ ਵੱਲੋਂ ਗਿਰੋਹ ਬਣਾਇਆ ਗਿਆ ਹੈ । ਉਹ ਪ੍ਰਵਾਸੀ ਮੁਸਾਫਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਹਨ ਅਤੇ ਉਨ੍ਹਾਂ ਕੋਲੋਂ ਪੈਸੇ ਖੋਹ ਲੈਂਦੀਆਂ ਹਨ&comma; ਜਿਸ ਤੋਂ ਬਾਅਦ ਉਸ ਜਗ੍ਹਾ &&num;8216&semi;ਤੇ ਰੌਲਾ ਪਾਇਆ ਜਾਂਦਾ ਹੈ ਕਿ ਇਸ ਵੱਲੋਂ ਮੇਰੇ ਨਾਲ ਛੇੜਖਾਨੀ ਕੀਤੀ ਗਈ ਹੈ&comma; ਜਿਸ ਨੂੰ ਲੈ ਕੇ ਮਾਰਕੀਟ ਦੇ ਲੋਕਾਂ ਦਾ ਵੀ ਕਹਿਣਾ ਸੀ ਕਿ ਇਨ੍ਹਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਭੋਲੇ ਭਾਲੇ ਲੋਕਾਂ ਦੇ ਨਾਲ ਇਸ ਤਰੀਕੇ ਦੇ ਨਾਲ ਲੁੱਟ-ਕਸੁੱਟ ਨਾ ਹੋਵੇ ।<&sol;p>&NewLine;<p>ਜਦੋਂ ਇਸ ਸਬੰਧੀ ਬੱਸ ਸਟੈਂਡ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਹੈ । ਛਾਣਬੀਨ ਕੀਤੀ ਜਾ ਰਹੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;