ਜਲੰਧਰ | ਕਿਊ. ਆਰ. ਕੋਡ ਵਾਲੀ ਯੂਨੀਕ ਆਈ. ਡੀ. ਪਲੇਟ ਲਾਉਣ ਲਈ ਜਲਦ ਹੀ ਟੀਮ ਤੁਹਾਡੇ ਘਰ ਆ ਸਕਦੀ ਹੈ। ਇਹ ਟੀਮ ਸਮਾਰਟ ਸਿਟੀ ਕੰਪਨੀ ਦੇ ਪ੍ਰਾਜੈਕਟ ਲਈ ਨਿਗਮ ਦੇ ਅਥਾਰਟੀ ਲੈਟਰ ਲੈ ਕੇ ਆਏਗੀ।

ਮੇਅਰ ਜਗਦੀਸ਼ ਰਾਜਾ ਅਤੇ ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਟੀਮਾਂ ਦਾ ਸਹਿਯੋਗ ਕਰਨ ਅਤੇ ਯੂਨੀਕ ਆਈ. ਡੀ. ਨੰਬਰ ਪਲੇਟ ਲਗਾਉਣ ਦੀ ਪਹਿਲ ਕਰਨ।

ਮੇਅਰ ਨੇ ਕਿਹਾ ਕਿ ਸ਼ਹਿਰ ‘ਚ ਕਰੀਬ 3 ਲੱਖ ਘਰਾਂ ‘ਚ ਕਿਊ. ਆਰ. ਨੰਬਰ ਪਲੇਟਾਂ ਲਗਾਈਆਂ ਜਾਣੀਆਂ ਹਨ। ਇਸ ਦੇ ਲਈ ਨਗਰ ਨਿਗਮ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਨਿਗਮ ਦੇ ਜੀ.ਆਈ.ਐੱਸ. ਸਰਵੇ ਤਹਿਤ ਹਰ ਪ੍ਰਾਪਰਟੀ ਨੂੰ ਦਿੱਤੀ ਗਈ ਯੂਨੀਕ ਆਈ. ਡੀ. ਨੂੰ ਇਹ ਟੀਮਾਂ ਵੈਰੀਫਾਈ ਕਰਨਗੀਆਂ ਅਤੇ ਉਸ ਤੋਂ ਬਾਅਦ ਘਰਾਂ ਦੇ ਬਾਹਰ ਮਾਰਕਰ ਨਾਲ ਨੰਬਰ ਲਾਉਣਗੀਆਂ।

ਕਰਾਸ ਵੈਰੀਫਿਕੇਸ਼ਨ ਤੋਂ ਬਾਅਦ ਯੂਨੀਕ ਆਈ. ਡੀ. ਲਗਾਈ ਜਾਵੇਗੀ। ਨਗਰ ਨਿਗਮ ਦੇ ਇਸ ਪ੍ਰਾਜੈਕਟ ‘ਤੇ ਸਮਾਰਟ ਸਿਟੀ ਕੰਪਨੀ ਕੰਮ ਕਰ ਰਹੀ ਹੈ, ਜਿਸ ‘ਤੇ ਕਰੀਬ 2 ਕਰੋੜ ਖਰਚ ਆਵੇਗਾ। ਭਵਿੱਖ ‘ਚ ਨਗਰ ਨਿਗਮ ਨਾਲ ਸੰਬੰਧਿਤ ਸਾਰੇ ਕੰਮ ਇਸੇ ਯੂਨੀਕ ਆਈ. ਡੀ. ਰਾਹੀਂ ਆਨਲਾਈਨ ਹੀ ਹੋਣਗੇ, ਜਿਸ ਨਾਲ ਭ੍ਰਿਸ਼ਟਾਚਾਰ ‘ਚ ਕਮੀ ਆਏਗੀ ਅਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਘਟਣਗੀਆਂ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

AddThis Website Tools