ਬਠਿੰਡਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬੇਅੰਤ ਨਗਰ ਤੋਂ ਲਾਪਤਾ ਹੋਏ 4 ਸਾਲ ਦੇ ਮਾਸੂਮ ਬੱਚੇ ਦੀ ਲਾਸ਼ ਐਤਵਾਰ ਨੂੰ ਮਾਡਲ ਟਾਊਨ ਫੇਜ਼ 1 ਸਥਿਤ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਤੋਂ ਬਰਾਮਦ ਹੋਈ। ਬੱਚਾ ਖੇਡਦੇ ਹੋਏ ਪਾਣੀ ਦੀ ਡਿੱਗੀ ਕੋਲ ਪਹੁੰਚਿਆ ਅਤੇ ਅੰਦਰ ਡਿੱਗਣ ਨਾਲ ਡੁੱਬ ਗਿਆ, ਜਿਸ ਕਾਰਨ ਲਾਸ਼ ਉੱਪਰ ਆ ਗਈ ਤੇ ਘਟਨਾ ਦਾ ਪਤਾ ਲੱਗਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮਾਡਲ ਟਾਊਨ ਪੁਲਿਸ ਚੌਕੀ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਬੱਚੇ ਦੀਆਂ ਚੱਪਲਾਂ ਪਾਣੀ ਦੀ ਡਿੱਗੀ ਦੇ ਬਾਹਰ ਪਈਆਂ ਸਨ। ਮ੍ਰਿਤਕ ਬੱਚੇ ਦੀ ਪਛਾਣ ਜਸਵਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਭਾਗੂ ਰੋਡ ਵਜੋਂ ਹੋਈ ਹੈ। ਉਹ ਪਹਿਲੀ ਜਮਾਤ ਵਿਚ ਪੜ੍ਹਦਾ ਸੀ, ਜਦੋਂਕਿ ਉਸਦੇ ਪਿਤਾ ਜੇਸੀਬੀ ਮਸ਼ੀਨ ਚਲਾਉਂਦੇ ਹਨ।