ਚੰਡੀਗੜ੍ਹ/ਬਠਿੰਡਾ | ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਬਠਿੰਡਾ ਤੋਂ ਵਿਧਾਇਕਾ ਰੁਪਿੰਦਰ ਰੂਬੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੰਗਲਵਾਰ ਅੱਧੀ ਰਾਤ ਅਸਤੀਫਾ ਦੇ ਦਿੱਤਾ ਹੈ।

ਉਨ੍ਹਾਂ ਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਟਵਿੱਟਰ ‘ਤੇ ਟੈਗ ਕਰਦਿਆਂ ਕਿਹਾ ਕਿ ਮੈਂ ਤੁਹਾਡੀ ਪਾਰਟੀ ਛੱਡ ਰਹੀ ਹਾਂ। ਉਨ੍ਹਾਂ ਨੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।

ਇਹ ਅਸਤੀਫਾ ਅਜਿਹੇ ਸਮੇਂ ਆਇਆ ਹੈ, ਜਦੋਂ ਕੇਜਰੀਵਾਲ ਪੰਜਾਬ ਚੋਣਾਂ ਦਾ ਤੇਜ਼-ਤਰਾਰ ਦੌਰਾ ਕਰ ਰਹੇ ਹਨ। ਦੂਜੇ ਪਾਸੇ ‘ਆਪ’ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਰੂਬੀ ਨੂੰ ਇਸ ਵਾਰ ਟਿਕਟ ਨਹੀਂ ਮਿਲਣੀ ਸੀ, ਇਸ ਲਈ ਉਸ ਨੇ ਪਾਰਟੀ ਛੱਡ ਦਿੱਤੀ ਹੈ।

ਸੂਤਰਾਂ ਦੀ ਮੰਨੀਏ ਤਾਂ ਵਿਧਾਇਕਾ ਰੂਬੀ ਕਾਂਗਰਸ ‘ਚ ਸ਼ਾਮਿਲ ਹੋ ਸਕਦੀ ਹੈ। ਮੰਗਲਵਾਰ ਦੇਰ ਰਾਤ ਅਸਤੀਫਾ ਦੇਣ ਤੋਂ ਪਹਿਲਾਂ ਉਹ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੂੰ ਮਿਲੇ ਸਨ। ਸਾਰੀ ਗੱਲਬਾਤ ਹੋਣ ਤੋਂ ਬਾਅਦ ਹੀ ਉਨ੍ਹਾਂ ਨੇ ਰਾਤ ਨੂੰ ਆਪਣਾ ਅਸਤੀਫਾ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ।

ਮਾਨ ਨੂੰ ਸੀਐੱਮ ਚਿਹਰੇ ਦੇ ਬਹਾਨੇ ਕੇਜਰੀਵਾਲ ‘ਤੇ ਸਾਧਿਆ ਸੀ ਨਿਸ਼ਾਨਾ

ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੂਬੀ ਭਗਵੰਤ ਮਾਨ ਨੂੰ ਲੈ ਕੇ ਚਰਚਾ ‘ਚ ਰਹੀ। ਉਹ ਲਗਾਤਾਰ ਮੰਗ ਕਰਦੀ ਰਹੀ ਕਿ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ। ਸੂਤਰਾਂ ਦੀ ਮੰਨੀਏ ਤਾਂ ਇਸ ਖੁੱਲ੍ਹੀ ਬਿਆਨਬਾਜ਼ੀ ਕਾਰਨ ਪਾਰਟੀ ਵੀ ਨਾਰਾਜ਼ ਸੀ।

ਰੂਬੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਭਗਵੰਤ ਮਾਨ ਨਹੀਂ ਹੈ ਤਾਂ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਅਰਵਿੰਦ ਕੇਜਰੀਵਾਲ ਹੀ ਰਹਿ ਜਾਣਗੇ। ਪਾਰਟੀ ਦੀ ਦੇਰੀ ਕਾਰਨ ਭਗਵੰਤ ਮਾਨ ਵੀ ਨਾਰਾਜ਼ ਹਨ। ਪਿਛਲੀ ਵਾਰ ਵਿਰੋਧੀਆਂ ਨੇ ਬਾਹਰਲੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਦੇ ਮੁੱਦੇ ਦਾ ਫਾਇਦਾ ਉਠਾ ਕੇ ‘ਆਪ’ ਵਿਰੁੱਧ ਮਾਹੌਲ ਬਣਾਇਆ ਸੀ।

ਗਵਰਨਰ ਦੇ ਰੈਸਟ ਹਾਊਸ ਵਿੱਚ ਅੱਧਾ ਘੰਟਾ ਹੋਈ ਸੀ ਮੀਟਿੰਗ

ਰੂਬੀ ਮੰਗਲਵਾਰ ਦੁਪਹਿਰ ਕਰੀਬ 2.30 ਵਜੇ ਚੰਡੀਗੜ੍ਹ ਪਹੁੰਚੀ। ਕੈਬਨਿਟ ਮੀਟਿੰਗ ਤੋਂ ਪਹਿਲਾਂ ਇਥੇ ਸੀਐੱਮ ਚੰਨੀ ਤੇ ਸਿੱਧੂ ਦੀ ਮੀਟਿੰਗ ਚੱਲ ਰਹੀ ਸੀ, ਜਿਸ ਵਿੱਚ ਪੰਜਾਬ ਇੰਚਾਰਜ ਹਰੀਸ਼ ਚੌਧਰੀ ਵੀ ਸ਼ਾਮਿਲ ਹੋਏ।

ਇਸ ਦੇ ਨਾਲ ਹੀ ਰੂਬੀ ਨਾਲ ਕਰੀਬ ਅੱਧਾ ਘੰਟਾ ਮੁਲਾਕਾਤ ਹੋਈ। ਉਦੋਂ ਤੋਂ ਲੱਗਦਾ ਸੀ ਕਿ ਮੌਜੂਦਾ ਵਿਧਾਇਕ ਹੋਣ ਦੇ ਨਾਤੇ ਟਿਕਟ ਪੱਕੀ ਹੋਣ ਤੋਂ ਬਾਅਦ ਉਹ ਵਾਪਸ ਆ ਗਏ ਤੇ ਅਸਤੀਫਾ ਦੇ ਦਿੱਤਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ