<p><strong>ਬਠਿੰਡਾ&comma; 17 ਦਸੰਬਰ &vert;<&sol;strong> ਇਥੋਂ ਦੇ ਤਲਵੰਡੀ ਸਾਬੋ ਵਿਚ ਦੇਰ ਰਾਤ ਡੀਐਸਪੀ ਦਫ਼ਤਰ ਤੋਂ 200 ਮੀਟਰ ਦੂਰ ਇਕ ਕਾਰ ਵਿਚ ਸਵਾਰ ਪੈਟਰੋਲ ਪੰਪ ਦੇ ਮਾਲਕ ਤੇ ਉਸ ਦੇ ਸਾਥੀਆਂ ’ਤੇ ਕੁਝ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿਚ ਪੰਪ ਮਾਲਕ ਦੇ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।<&sol;p>&NewLine;<p>ਹਮਲੇ ਦਾ ਕਾਰਨ ਪੈਟਰੋਲ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਦੱਸਿਆ ਜਾ ਰਿਹਾ ਹੈ। ਪੀੜਤ ਮਨੀ ਵਾਸੀ ਸਿੰਗੋ ਮੰਡੀ ਨੇ ਕਿਹਾ ਕਿ ਉਸ ਨੇ ਕੁਝ ਲੋਕਾਂ ਤੋਂ ਤੇਲ ਦੇ ਪੈਸੇ ਲੈਣੇ ਸਨ&comma; ਜਿਸ ਸਬੰਧੀ ਉਸ ਨੇ ਥਾਣਾ ਸਿੰਗੋ ਵਿਖੇ ਸ਼ਿਕਾਇਤ ਦਿੱਤੀ ਸੀ&comma; ਜਿਸ ਦਾ ਸਮਝੌਤਾ ਉਨ੍ਹਾਂ ਦਾ ਪੋਸਟ &OpenCurlyQuote;ਤੇ ਹੋਇਆ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਉਹ ਆਪਣੀ ਕਾਰ &OpenCurlyQuote;ਚ ਤਲਵੰਡੀ ਸਾਬੋ ਆ ਰਿਹਾ ਸੀ ਤਾਂ ਕੁਝ ਲੋਕਾਂ ਨੇ ਇਸ ਦੇ ਪਿੱਛੇ ਆਪਣੀਆਂ ਕਾਰਾਂ ਖੜ੍ਹੀਆਂ ਕਰ ਦਿੱਤੀਆਂ।<&sol;p>&NewLine;<p>ਇਸ ਦੌਰਾਨ ਇਕ ਵਿਅਕਤੀ ਨੇ ਕਾਰ ਦੀ ਖਿੜਕੀ ਵਿਚੋਂ ਹਵਾ ਵਿਚ ਫਾਇਰਿੰਗ ਕੀਤੀ&comma; ਜਿਸ ਤੋਂ ਬਾਅਦ ਉਹ ਆਪਣੀ ਗੱਡੀ ਭਜਾ ਕੇ ਲੈ ਗਏ&comma; ਜਦੋਂ ਉਹ ਤਲਵੰਡੀ ਸਾਬੋ ਤਹਿਸੀਲ ਦੇ ਨੇੜੇ ਪਹੁੰਚੇ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ&comma; ਜਿਸ ਵਿਚ ਉਨ੍ਹਾਂ ਦੇ ਤਿੰਨ ਵਿਅਕਤੀ ਜ਼ਖਮੀ ਹੋ ਗਏ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;