ਬਟਾਲਾ, 27 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਿੰਡ ਔਲਖ ਕਲਾਂ ਦੇ ਇਕ ਬੰਦ ਪਏ ਘਰ ’ਚੋਂ 30 ਤੋਲੇ ਸੋਨਾ, ਖੇਤੀਬਾੜੀ ਦੇ ਸੰਦ, ਬਿਜਲੀ ਟਰਾਂਸਫਾਰਮਰ, ਮੋਟਰਾਂ, ਏਸੀ ਪੱਖੇ ਸਮੇਤ ਕਰੀਬ ਢਾਈ ਕਰੋੜ ਰੁਪਏ ਦਾ ਘਰੇਲੂ ਸਾਮਾਨ ਚੋਰਾਂ ਨੇ ਚੋਰੀ ਕਰ ਲਿਆ। ਘਰ ਦੀ ਮਾਲਕਣ ਗੁਰਦਰਸ਼ਨ ਕੌਰ ਅਤੇ ਉਨ੍ਹਾਂ ਦੇ ਪਤੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਔਲਖ ਕਲਾਂ ਦੇ ਰਹਿਣ ਵਾਲੇ ਹਨ ਤੇ ਕਿਸੇ ਮਾਮਲੇ ਸਬੰਧੀ ਉਹ ਆਪਣੇ ਰਿਸ਼ਤੇਦਾਰ ਕੋਲ ਰਹਿ ਰਹੇ ਸਨ ਤੇ ਕੱਲ ਜਦੋਂ ਉਹ ਘਰ ਪਹੁੰਚੇ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ, ਸਾਰਾ ਸਾਮਾਨ ਖਿੱਲਰਿਆ ਸੀ।
ਬਟਾਲਾ : ਬੰਦ ਪਏ ਘਰ ’ਚੋਂ 30 ਤੋਲੇ ਸੋਨੇ ਸਮੇਤ ਢਾਈ ਕਰੋੜ ਦਾ ਸਾਮਾਨ ਚੋਰੀ, ਬੀਜੀ ਫਸਲ ਵੀ ਚੋਰ ਕਰ ਗਏ ਖਰਾਬ
Related Post