ਨਵੀਂ ਦਿੱਲੀ | ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਹਾਲ ਹੀ ‘ਚ ਐਕਸਚੇਂਜ ਫੀਸ ਵਿੱਚ ਵਾਧਾ ਕੀਤਾ ਹੈ, ਜੋ ਬੈਂਕ ATM ਟ੍ਰਾਂਜੈਕਸ਼ਨਾਂ ਉਤੇ ਚਾਰਜ ਕਰ ਸਕਦੇ ਹਨ। ਵਿੱਤੀ ਲੈਣ-ਦੇਣ ਦੀ ਇੰਟਰਚੇਂਜ ਫੀਸ ਨੂੰ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿੱਤਾ ਗਿਆ ਹੈ, ਜਦੋਂਕਿ ਗੈਰ-ਵਿੱਤੀ ਲੈਣ-ਦੇਣ ਲਈ 5 ਰੁਪਏ ਤੋਂ 6 ਰੁਪਏ ਕਰ ਦਿੱਤੇ ਗਏ ਹਨ। ਨਵੀਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ।
RBI ਅਨੁਸਾਰ ਇੰਟਰਚੇਂਜ ਫੀਸ ਬੈਂਕਾਂ ਦੁਆਰਾ ਕ੍ਰੈਡਿਟ ਜਾਂ ਡੈਬਿਟ ਕਾਰਡ ਜ਼ਰੀਏ ਭੁਗਤਾਨ ਕਰਨ ਵਾਲੇ ਲੋਕਾਂ ਤੋਂ ਲਈ ਜਾਣ ਵਾਲੀ ਇੱਕ ਫੀਸ ਹੁੰਦੀ ਹੈ। ਇਹ ਫੀਸ ਬੈਂਕਾਂ ਤੇ ATM ਦੀਆਂ ਤਾਇਨਾਤੀ ਕੰਪਨੀਆਂ ਵਿਚਕਾਰ ਵਿਵਾਦ ਦਾ ਵਿਸ਼ਾ ਰਹੀ ਹੈ।
ATM ਤੋਂ ਪੈਸੇ ਕਢਵਾਉਣ ਦੇ ਨਿਯਮਾਂ ‘ਚ ਬਦਲਾਅ
RBI ਨੇ ਕਿਹਾ ਕਿ ਗਾਹਕ ਆਪਣੇ ਬੈਂਕ ਦੇ ATM ਤੋਂ ਵਿੱਤੀ ਤੇ ਗੈਰ-ਵਿੱਤੀ ਲੈਣ-ਦੇਣ ਸਮੇਤ ਹਰ ਮਹੀਨੇ 5 ਮੁਫਤ ਟ੍ਰਾਂਜ਼ੈਕਸ਼ਨਾਂ ਕਰ ਸਕਣਗੇ। ਉਹ ਦੂਜੇ ਬੈਂਕ ਦੇ ATM ਤੋਂ ਮੁਫਤ ਲੈਣ-ਦੇਣ ਲਈ ਵੀ ਯੋਗ ਹਨ, ਜਿਸ ਵਿੱਚ ਮਹਾਨਗਰ ‘ਚ 3 ਟ੍ਰਾਂਜ਼ੈਕਸ਼ਨਾਂ ਤੇ ਛੋਟੇ ਸ਼ਹਿਰਾਂ ਵਿੱਚ 5 ਟ੍ਰਾਂਜ਼ੈਕਸ਼ਨਾਂ ਸ਼ਾਮਲ ਹਨ।
ਸਟੇਟ ਬੈਂਕ ਆਫ਼ ਇੰਡੀਆ ਨੇ ਹਾਲ ਹੀ ‘ਚ ਜੁਲਾਈ ਦੇ ਸ਼ੁਰੂ ਵਿੱਚ ਆਪਣੇ ਏਟੀਐੱਮਜ਼ ਅਤੇ ਬੈਂਕ ਸ਼ਾਖਾਵਾਂ ਤੋਂ ਨਕਦ ਕਢਵਾਉਣ ਲਈ ਸੇਵਾ ਖਰਚਿਆਂ ਵਿੱਚ ਸੋਧ ਕੀਤੀ ਸੀ।