ਮੋਹਾਲੀ | ਬੰਬੀਹਾ ਗੈਂਗ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਫੇਸਬੁੱਕ ਤੇ ਪੋਸਟ ਪਾ ਕੇ ਪੰਜਾਬ ਆਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵੀ ਬੰਬੀਹਾ ਗੈਂਗ ਵਲੋਂ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਹੁਣ ਇਹ ਦੋਵੇ ਗਰੁੱਪ ਆਹਮੋ-ਸਾਹਮਣੇ ਹੋ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਗਏ ਇਨਪੁਟਸ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਵਧਾ ਦਿੱਤੀ ਹੈ।

ਜੱਗੂ ਭਗਵਾਨਪੁਰੀਆ ਖਰੜ ਪੁਲਿਸ ਕੋਲ 10 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹੈ। ਉਨ੍ਹਾਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰੋਡਕਸ਼ਨ ਦੌਰਾਨ ਦੋਵਾਂ ਗੈਂਗਸਟਰਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਗੈਂਗ ਵਾਰ ਨੂੰ ਰੋਕਣ ਲਈ ਪੁਲਿਸ ਨੇ ਗੈਂਗਸਟਰਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਦਾ ਇੰਟੈਲੀਜੈਂਸ ਵਿੰਗ ਵੀ ਸਰਗਰਮੀ ਨਾਲ ਜੁਟਿਆ ਹੋਇਆ ਹੈ।

“ਦਵਿੰਦਰ ਬੰਬੀਹਾ ਗਰੁੱਪ ਨੇ ਇੰਟਰਨੈੱਟ ਮੀਡੀਆ ‘ਤੇ ਪਾਈ ਪੋਸਟ ‘ਚ ਲਿਖਿਆ ਹੈ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਮੈਂ ਚਸਕਾ ਜੈਤੋਂ, ਗੋਲਡੀ ਬਰਾੜ ਦੇ ਭਰਾ ਦਾ 2020 ‘ਚ ਕਤਲ ਹੋਇਆ ਸੀ, ਉਹ ਚਸਕਾ ਜੈਤੋਂ ਤੇ ਮਾਨ ਜੈਤੋਂ ਨੇ ਕੀਤਾ ਸੀ। ਅੱਜ ਤੱਕ ਕੋਈ ਵੀ ਨਾਜਾਇਜ਼ ਕੰਮ ਨਹੀਂ ਕੀਤਾ  ਤੇ ਨਾ ਹੀ ਕਰਨਾ ਹੈ। ਸਾਡੀ ਆਪਣੀ ਦੁਸ਼ਮਣੀ ਹੈ, ਸਾਡੇ ਆਪਣੇ ਮੁੱਦੇ ਹਨ, ਅਸੀਂ ਜੋ ਵੀ ਕਰੀਏ ਜਿਸ ਨਾਲ ਸਾਡੀ ਕੋਈ ਦੁਸ਼ਮਣੀ ਹੈ, ਸਾਡਾ ਕਿਸੇ ਹੋਰ ਨਾਲ ਕੋਈ ਮੁੱਦਾ ਨਹੀਂ ਹੈ। ਜਿਵੇਂ ਗੋਲਡੀ ਬਰਾੜ ਨੇ ਬਿਨਾਂ ਕਿਸੇ ਕਾਰਨ ਸਿੱਧੂ ਮੂਸੇਵਾਲਾ ਨੂੰ ਸਾਡੇ ਗਰੁੱਪ ਨਾਲ ਜੋੜ ਕੇ ਮਾਰਿਆ, ਬਿਲਕੁਲ ਨਾਜਾਇਜ਼। ਖੈਰ ਗਲਤ ਕੀਤਾ ਫਿਰ ਸਿੱਧੂ ਦੀ ਮੌਤ ਨੂੰ ਸਹੀ ਸਾਬਤ ਕਰਨ ਲਈ ਸਿੱਖ ਪੰਥ ਦੇ ਨਾਮ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਹਾਰਾ ਲੈ ਲਿਆ। ਮੈਂ ਗੋਲਡੀ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਤੂੰ ਆਪਣੇ ਭਰਾ ਦਾ ਬਦਲਾ ਲੈਣਾ ਹੈ ਤਾਂ ਪੰਜਾਬ ਆ ਕੇ ਸਾਡੇ ਤੋਂ ਬਦਲਾ ਲੈ। ਜੇ ਤੂੰ ਸੱਚਮੁੱਚ ਆਦਮੀ ਹੈ ਤਾਂ ਆਪਣੇ ਭਰਾ ਦੀ ਮੌਤ ਦੇ ਬਦਲੇ ਬੇਕਸੂਰ ਨੂੰ ਨਾ ਮਾਰੋ। ਅਸੀਂ ਪੰਜਾਬ ਵਿੱਚ ਹੀ ਮਿਲਾਂਗੇ। ਮੁਕਾਬਲਾ ਆਹਮੋ-ਸਾਹਮਣੇ ਹੋਵੇਗਾ। ਤੈਨੂੰ ਫੇਰ ਦੱਸਾਂਗੇ ਕਿ ਬਦਲਾ ਕਿਵੇਂ ਲਈਏ ਦੈ। ਸਿੱਧੂ ਨੂੰ ਮਾਰਿਆ, ਹੁਣ ਉਸਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਹੈ। ਇੱਕ ਗੱਲ ਯਾਦ ਰੱਖੋ, ਹਰ ਇੱਕ ਦਾ ਪਰਿਵਾਰ ਪੰਜਾਬ ਵਿੱਚ ਰਹਿੰਦਾ ਹੈ, ਕੁਝ ਕਰਨ ਤੋਂ ਪਹਿਲਾਂ 100 ਵਾਰ ਸੋਚੋ, ਨਤੀਜਾ ਬਹੁਤ ਮਾੜਾ ਹੋਵੇਗਾ।”