ਨਵਾਂਸ਼ਹਿਰ . ਜਰਮਨ ਤੋਂ ਪਰਤੇ ਬਲਦੇਵ ਸਿੰਘ ਦੇ ਦੇਹਾਂਤ ਤੋਂ ਬਾਅਦ ਕੋਰੋਨਾ ਦੇ ਮਰੀਜਾਂ ਵਿਚ ਅਚਾਨਕ ਆਏ ਵਾਧੇ ਨਾਲ ਪੰਜਾਬ ਵਿਖੇ ਚਰਚਾ ਵਿਚ ਆਏ ਸ਼ਹੀਦ ਭਗਤ ਸਿੰਘ ਨਗਰ ਜਿਲੇ ਤੋਂ ਐਤਵਾਰ ਨੂੰ ਰਾਹਤ ਦੀ ਖਬਰ ਆਈ। ਜਿਲੇ ਵਿਚ ਆਈਸੋਲੇਸ਼ਨ ਵਿਚ ਰੱਖੇ ਗਏ 18 ਮਰੀਜਾਂ ਵਿਚੋਂ 12 ਦੇ ਕਲ ਲਏ ਗਏ ਸੈਂਪਲਾਂ ਵਿਚੋਂ ਐਤਵਾਰ ਸ਼ਾਮ ਤਕ ਆਏ ਨਤੀਜਿਆਂ ਵਿਚੋਂ 8 ਸੈੱਪਲ ਨੈਗੇਟਿਵ ਆਏ ਹਨ। ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਦੱਸਿਆ ਕਿ ਸਭ ਤੋਂ ਵਧ ਸੰਤੋਸ਼ਜਨਕ ਗੱਲ ਇਹ ਰਹੀ ਕਿ ਇਨ੍ਹਾਂ ਮਰੀਜਾਂ ਵਿਚ ਆਈਸੋਲੇਸ਼ਨ ਵਿਚ ਰੱਖਿਆ ਗਿਆ ਬਾਬਾ ਬਲਦੇਵ ਸਿੰਘ ਦਾ ਦੋ ਸਾਲ ਦਾ ਪੋਤਾ ਵੀ ਕੋਰੋਨਾ ਨੂੰ ਮਾਤ ਦੇਣ ਵਿਚ ਸਫਲ ਰਿਹਾ ਹੈ। ਐਤਵਾਰ ਨੂੰ ਉਸ ਨੂੰ ਕੋਵਿਡ-19 ਤਂ ਮੁਕਤੀ ਮਿਲ ਗਈ। ਬਾਬਾ ਬਲਦੇਵ ਸਿੰਘ ਦੇ ਪਰਿਵਾਰ ਵਿਚੋਂ ਹੋਰ ਮੈਂਬਰਾਂ ਦਾ ਟੈਸਟ ਵੀ ਐਤਵਾਰ ਨੂੰ ਪਹਿਲੀ ਵਾਰ ਨੈਗੇਟਿਵ ਆਇਆ ਹੈ, ਉਸ ਵਿਚ ਉਨ੍ਹਾਂ ਦੀਆਂ 3 ਪੋਤੀਆਂ ਅਤੇ ਪੋਤਾ ਸ਼ਾਮਲ ਹੈ।

ਵਧੀਕ ਡਿਪਟੀ ਕਮਿਸ਼ਨਰ ਆਦਿਤਯ ਉਪਲ ਨੇ ਇਨ੍ਹਾਂ ਸੈਂਪਲਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਬਲਦੇਵ ਸਿੰਘ ਦੇ ਇਕ ਪੁੱਤਰ ਫਤਿਹ ਸਿੰਘ (35) ਦਾ ਦੂਜਾ ਸੈਂਪਲ ਵੀ ਨੈਗੇਟਿਵ ਆਉਣ ਨਾਲ ਉਸ ਨੂੰ ਕੋਰੋਨਾ ਵਾਇਰਸ ਤੋਂ ਸਿਹਤਮੰਦ ਐਲਾਨਿਆ ਗਆ। ਹੋਰ ਸੈਂਪਲਾਂ ਵਿਚ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਬਾਬਾ ਕਨ੍ਹਈਆ ਜੀ ਪਠਲਾਵਾ ਦੇ ਮੁਖੀ ਬਾਬਾ ਗੁਰਬਚਨ ਸੰਘ (78) ਅਤੇ ਉਨ੍ਹਾਂ ਨਾਲ ਹੀ ਵਿਦੇਸ਼ ਯਾਤਰਾ ਕਰਕੇ ਪਰਤੇ ਤੀਜੇ ਸਾਥੀ ਦਲਜਿੰਦਰ ਸੰਘ (60) ਪਿੰਡ ਝਿੱਕਾ ਦਾ ਆਈਸੋਲੇਸ਼ਨ ਸਮੇਂ ਪੂਰਾ ਕਰਨ ਤੋਂ ਬਾਅਦ ਪਹਿਲਾ ਟੈਸਟ ਨੈਗੇਟਿਵ ਆਇਆ ਹੈ।

ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ (49) ਦਾ ਵੀ ਆਈਸੋਲੇਸ਼ਨ ਵਿਚ ਰਹਿਣ ਤੋਂ ਬਾਅਦ ਪਹਿਲਾ ਟੈਸਟ ਐਤਵਾਰ ਨੂੰ ਨੈਗੇਟਿਵ ਆਇਆ ਹੈ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਆਈਸੋਲੇਸ਼ਨ ਦੇ ਇਲਾਜ ਅਧੀਨ ਕੋਵਿਡ-19 ਦੇ ਮਰੀਜਾਂ ਦੇ 12 ਸੈਂਪਲ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਐਤਵਾਰ ਆਏ 11 ਨਤੀਜਿਆਂ ਵਿਚੋਂ 8 ਨੈਗੇਟਿਵ ਤੇ 3 ਪਾਜੀਟਿਵ ਆਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਸੈਂਪਲ ਕੋਰੋਨਾ ਪਾਜੀਟਿਵ ਆਏ ਹਨ, ਉਨ੍ਹਾਂ ਦੇ 5 ਦਿਨਾਂ ਬਾਅਦ ਦੁਬਾਰਾ ਸੈਂਪਲ ਲਏ ਜਾਣਗੇ ਤੇ ਜਿਹੜੇ 7 ਮਰੀਜਾਂ ਦੇ ਟੈਸਟ ਨੈਗੇਟਿਵ ਆਏ ਹਨ ਉਨ੍ਹਾਂ ਦੇ 24 ਘੰਟਿਆਂ ਬਾਅਦ ਦੁਬਾਰਾ ਤੋਂ ਟੈਸਟ ਕੀਤੇ ਜਾਣਗੇ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।