ਨਿਊਜ਼ ਡੈਸਕ| ਪੰਜਾਬੀ ਗਾਇਕ ਪਹਿਲਾਂ ਵੀ ਬਾਬਾ ਬਾਗੇਸ਼ਵਰ ਧਾਮ ’ਚ ਜਾਣ ਕਾਰਨ ਸੁਰਖੀਆਂ ’ਚ ਆਏ ਸਨ। ਹੁਣ ਇੱਕ ਵਾਰ ਫੇਰ ਉਹ ਬਾਗੇਸ਼ਵਰ ਧਾਮ ਪਹੁੰਚੇ ਹਨ, ਜਿੱਥੇ ਉਹ ਬਾਗੇਸ਼ਵਰ ਬਾਬਾ ਨਾਲ ਸਟੇਜ ਸਾਂਝੀ ਕਰਦੇ ਨਜ਼ਰ ਆਏ ਹਨ। ਇਸ ਵਾਰ ਬਾਬਾ ਬਾਗੇਸ਼ਵਰ ਨੇ ਸਿੱਖਾਂ ਦੀ ਤਾਰੀਫ਼ ਕਰਦਿਆਂ ਸਰਦਾਰਾਂ ਨੂੰ ਸਨਾਤਨ ਧਰਮ ਦੀ ਫ਼ੌਜ ਤੱਕ ਕਿਹਾ।
ਨਿੱਕੂ ਨੇ ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਜਵਾਬ
ਇਸ ਵਾਰ ਇੰਦਰਜੀਤ ਨਿੱਕੂ ਨੇ ਇੱਕ ਕਦਮ ਹੋਰ ਅੱਗੇ ਜਾਂਦਿਆਂ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਮੈਂ ਆਪਣੇ ਸਿੱਖ ਧਰਮ ਦਾ ਹਮੇਸ਼ਾ ਸਤਿਕਾਰ ਕੀਤਾ ਅਤੇ ਕਰਦਾ ਰਹਾਂਗਾ। ਮੇਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਮੇਰੇ ਗੁਰੂ ਸਾਹਿਬਾਨ ਸਭ ਤੋਂ ਉੱਪਰ ਹਨ। ਹਾਲਾਂਕਿ ਬਾਬਾ ਬਾਰੇ ਅੱਗੇ ਬੋਲਦਿਆਂ ਨਿੱਕੂ ਨੇ ਕਿਹਾ ਕਿ ਮੇਰਾ ਜੋ ਵਿਰੋਧ ਕਰਦੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਬਾਗੇਸ਼ਵਰ ਧਾਮ ’ਚ ਸਾਰੇ ਧਰਮਾਂ ਨੂੰ ਸਤਿਕਾਰ ਕੀਤਾ ਜਾਂਦਾ ਹੈ। ਇਸ ਮੌਕੇ ਵਿਰੋਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਲਈ ਸਾਰੇ ਧਰਮ ਬਰਾਬਰ ਹਨ। ਇਸ ਤੋਂ ਬਾਅਦ ਬਾਬਾ ਵਲੋਂ ਫਤਿਹ ਦੇ ਜੈਕਾਰੇ ਛੱਡੇ ਜਾਂਦੇ ਹਨ ਤੇ ਸੰਗਤ ਵੀ ਉਨ੍ਹਾਂ ਪਿੱਛੇ ਜਵਾਬ ਦਿੰਦੀ ਹੈ।
ਸੋਸ਼ਲ ਮੀਡੀਆਂ ’ਤੇ ਨਿੱਕੂ ਹੋਇਆ ਟ੍ਰੋਲ
ਹਾਲਾਂਕਿ ਗਾਇਕ ਵਲੋਂ ਸਾਂਝੀ ਕੀਤੀ ਗਈ ਪੋਸਟ ’ਤੇ ਪ੍ਰਸ਼ੰਸਕਾਂ ਦੇ ਲਗਾਤਾਰ ਕੁਮੈਂਟ ਵੀ ਆ ਰਹੇ ਹਨ। ਉਨ੍ਹਾਂ ਨੂੰ ਨਿੱਕੂ ਦਾ ਬਾਗੇਸ਼ਵਰ ਧਾਮ ਜਾਣਾ ਪਸੰਦ ਨਹੀਂ ਆਇਆ। ਪ੍ਰਸ਼ੰਸਕਾ ਵਲੋਂ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਭਰਾ, ਸਾਡਾ ਹਿੰਦੂ ਧਰਮ ਜਾਂ ਕਿਸੇ ਹੋਰ ਧਰਮ ਨਾਲ ਕੋਈ ਨਫ਼ਰਤ ਨਹੀਂ, ਪਰ ਆਹ ਪਾਖੰਡੀ ਨਾਲ ਸਿੱਖਾਂ ਨੂੰ ਕੋਈ ਵਾਹ-ਵਾਸਤਾ ਨਹੀਂ।
ਸਰਦਾਰ, ਸਨਾਤਨ ਧਰਮ ਦੀ ਆਰਮੀ- ਬਾਬਾ ਬਾਗੇਸ਼ਵਰ
ਇੱਥੇ ਦੱਸਣਾ ਬਣਦਾ ਹੈ ਕਿ ਜੋ ਇਸ ਵਾਰ ਵੀਡੀਓ ਵਾਇਰਲ ਹੋ ਰਹੀ ਹੈ, ਇਸ ’ਚ ਬਾਬਾ ਬਾਗੇਸ਼ਵਰ ਕਹਿੰਦੇ ਹਨ ਕਿ ਜਦੋਂ ਜੰਮੂ ਕਸ਼ਮੀਰ ਦੇ ਪੰਡਤਾਂ ’ਤੇ ਧਰਮ ਸੰਕਟ ਆਇਆ ਤਾਂ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦੁਰ ਜੀ ਨੇ ਆਪਣਾ ਬਲਿਦਾਨ ਦੇਕੇ ਧਰਮ ਨੂੰ ਬਚਾਇਆ। ਬਾਬਾ ਨੇ ਕਿਹਾ ਕਿ ਹਿੰਦੂ ਧਰਮ ਦੀ ਰੱਖਿਆ ਲਈ ਹੀ ਪੰਜ ਪਿਆਰੇ ਹੁੰਦੇ ਹਨ। ਬਾਬਾ ਬਾਗੇਸ਼ਵਰ ਨੇ ਕਿਹਾ ਕਿ “ਸਰਦਾਰ, ਸਨਾਤਨ ਧਰਮ ਦੀ ਆਰਮੀ ਹੈ।” ਉਨ੍ਹਾਂ ਕਿਹਾ ਕਿ ਜੋ ਸਾਡਾ ਵਿਰੋਧ ਕਰਦੇ ਹਨ ਅਸੀਂ ਚਾਹੁੰਦੇ ਹਾਂ ਪ੍ਰਮਾਤਮਾ ਉਨ੍ਹਾਂ ਨੂੰ ਸਦਬੁੱਧੀ ਬਖਸ਼ੇ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ