ਜਗਮਗਾਉਂਦੀਆਂ ਰੌਸ਼ਨੀਆਂ ਨਾਲ ਸਜਾਇਆ ਮੰਦਰ

ਜਲੰਧਰ | ਐਤਵਾਰ 19 ਸਤੰਬਰ ਨੂੰ ਮਨਾਏ ਜਾ ਰਹੇ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਮੇਲੇ ਦੌਰਾਨ ਇਕ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਟ੍ਰੈਫਿਕ ਰੂਟ ਪਲਾਨ ਵੀ ਜਾਰੀ ਹੋ ਗਿਆ ਹੈ। ਬੇਸ਼ੱਕ ਮੇਲਾ ਅਨੰਤ ਚੌਦਸ ਵਾਲੇ ਦਿਨ ਮਨਾਇਆ ਜਾਂਦਾ ਹੈ ਪਰ ਮੇਲੇ ਵਾਲੇ ਦਿਨ ਭੀੜ ਹੋਣ ਕਾਰਨ ਸ਼ਰਧਾਲੂ ਇਕ ਹਫਤਾ ਪਹਿਲਾਂ ਹੀ ਨਤਮਸਤਕ ਹੋਣ ਪਹੁੰਚ ਜਾਂਦੇ ਹਨ।

ਚੱਢਾ ਬਰਾਦਰੀ ਦੇ ਜਠੇਰਿਆਂ ਦੇ ਰੂਪ ‘ਚ ਜਾਣੇ ਜਾਂਦੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਦਾ ਇਤਿਹਾਸ 500 ਸਾਲ ਪੁਰਾਣਾ ਹੈ। ਬਰਾਦਰੀ ਦੇ ਮੈਂਬਰਾਂ ਮੁਤਾਬਕ ਸੰਤਾਨ ਪ੍ਰਾਪਤੀ ਲਈ ਦੇਸ਼ ਹੀ ਨਹੀਂ, ਵਿਦੇਸ਼ ਤੋਂ ਵੀ ਸ਼ਰਧਾਲੂ ਮੇਲੇ ਦੌਰਾਨ ਨਤਮਸਤਕ ਹੋਣ ਆਉਂਦੇ ਹਨ। ਟਰੱਸਟ ਦੇ ਸਕੱਤਰ ਸੁਰਿੰਦਰ ਚੱਢਾ ਨੇ ਦੱਸਿਆ ਕਿ ਖੇਤਰੀ ਦੀ ਬਿਜਾਈ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ।

ਝੂਲੇ ਨਾ ਲੱਗਣ ਕਾਰਨ ਛਾਈ ਮਾਯੂਸੀ

ਮੇਲੇ ‘ਚ ਲਗਾਤਾਰ ਦੂਜੀ ਵਾਰ ਵੱਡੇ ਝੂਲੇ ਨਾ ਲੱਗਣ ਕਾਰਨ ਕਾਰੋਬਾਰੀਆਂ ਦੇ ਨਾਲ-ਨਾਲ ਬੱਚੇ ਵੀ ਮਾਯੂਸ ਹੋਣਗੇ। ਮੇਲੇ ‘ਚ ਬੱਚਿਆਂ ਨੂੰ ਝੂਲੇ ਝੂਲਣ ਦਾ ਸ਼ੌਕ ਹੁੰਦਾ ਹੈ। ਇਹੀ ਕਾਰਨ ਹੈ ਕਿ ਮੰਦਰ ‘ਚ ਨਤਮਸਤਕ ਹੋਣ ਤੋਂ ਬਾਅਦ ਵੀ ਭੀੜ ਰਹਿੰਦੀ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।