ਮਸ਼ਹੂਰ ਗਾਇਕ ਕੈਲਾਸ਼ ਖੇਰ ‘ਤੇ ਕਰਨਾਟਕ ‘ਚ ਇਕ ਸਮਾਰੋਹ ਦੌਰਾਨ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੰਸਰਟ ਦੌਰਾਨ ਗਾਇਕ ‘ਤੇ ਇਕ ਵਿਅਕਤੀ ਵੱਲੋ ਬੋਤਲ ਸੁੱਟੀ ਗਈ। ਇਸ ਦੌਰਾਨ ਮੌਕੇ ‘ਤੇ ਮੌਜੂਦ ਪੁਲਿਸ ਨੇ ਤੁਰੰਤ ਹਰਕਤ ‘ਚ ਆ ਕੇ ਕੈਲਾਸ਼ ਖੇਰ ‘ਤੇ ਬੋਤਲ ਸੁੱਟਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ।

ਹਮਲੇ ਤੋਂ ਬਾਅਦ ਗਾਇਕ ਕੈਲਾਸ਼ ਖੇਰ ਦੀ ਸਿਹਤ ਬਾਰੇ ਫਿਲਹਾਲ ਕੋਈ ਅਪਡੇਟ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਕੈਲਾਸ਼ ਖੇਰ ਕਰਨਾਟਕ ਦੇ ਹੰਪੀ ‘ਚ ਆਯੋਜਿਤ ਕੰਸਰਟ ‘ਚ ਸ਼ਿਰਕਤ ਕਰਨ ਗਏ ਸਨ। ਸਥਾਨਕ ਪੁਲਿਸ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਕੰਨੜ ਗੀਤ ਨਾ ਗਾਉਣ ਕਾਰਨ ਖੇਰ ਤੋਂ ਨਾਰਾਜ਼ ਸਨ।
ਕਰਨਾਟਕ ਦੇ ਹੰਪੀ ‘ਚ ਹੋਣ ਵਾਲੇ ਇਸ ਸੰਗੀਤ ਸਮਾਰੋਹ ਸਬੰਧੀ ਗਾਇਕ ਕੈਲਾਸ਼ ਖੇਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਜਾਣਕਾਰੀ ਦਿੱਤੀ ਸੀ। ਐਤਵਾਰ ਨੂੰ ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਭਾਰਤ ਦੇ ਪ੍ਰਾਚੀਨ ਸ਼ਹਿਰ ਕਾਲ ਖੰਡ ਨੂੰ ਮੰਦਰਾਂ ਦੇ ਰੂਪ ਵਿੱਚ ਮਿਲਾਇਆ ਜਾ ਰਿਹਾ ਹੈ। ਹੰਪੀ ਮਹੋਤਸਵ ਵਿੱਚ ਅੱਜ ਕੈਲਾਸ਼ ਬੈਂਡ ਦਾ ਸ਼ਿਵਨਾਦ ਗੂੰਜੇਗਾ।