ਜਲੰਧਰ | ਜੇਲ ਵਿੱਚ ਬੰਦ ਇੱਕ ਅਫੀਮ ਤਸਕਰੀ ਦੇ ਅਰੋਪੀ ਦੀ ਮੰਗੇਤਰ ਨੇ ਜਲੰਧਰ ਪੁਲਿਸ ਦੇ ਅਸਿਸਟੈਂਟ ਸਬ ਇੰਸਪੈਕਟਰ ਉੱਤੇ ਗੰਭੀਰ ਇਲਜਾਮ ਲਗਾਏ ਹਨ।
ਡੀਸੀਪੀ ਨੂੰ ਸ਼ਿਕਾਇਤ ਦੇਣ ਆਈ ਲੜਕੀ ਨੇ ਦੱਸਿਆ ਕਿ ਵਿਆਹ ਤੋਂ 2 ਦਿਨ ਪਹਿਲਾਂ ਹੀ ਉਸ ਦੇ ਹੋਣ ਵਾਲੇ ਪਤੀ ਰਾਜਬੀਰ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਭਾਰਗੋ ਕੈਂਪ ਥਾਣੇ ਦਾ ਏਐਸਆਈ ਵਿਜੇ ਕੁਮਾਰ ਉਸ ਨੂੰ ਸਰੀਰਕ ਸੰਬੰਧ ਬਨਾਉਣ ਲਈ ਮਜਬੂਰ ਕਰ ਰਿਹਾ ਹੈ।
ਏਐਸਆਈ ਧਮਕੀ ਦਿੰਦਾ ਹੈ ਕਿ ਜੇਕਰ ਉਸ ਨੂੰ ਸਰੀਰਕ ਸੰਬੰਧ ਨਾ ਬਣਾਏ ਤਾਂ ਉਹ ਮੇਰੇ ਉੱਤੇ ਵੀ ਝੂਠਾ ਪਰਚਾ ਦੇ ਕੇ ਜੇਲ ਭੇਜ ਦੇਵੇਗਾ। ਏਐਸਆਈ ਨੇ ਜਾਣਬੁੱਝ ਕੇ ਰਾਜਬੀਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਫਸਾਇਆ ਜਾ ਰਿਹਾ ਹੈ।
ਭਾਰਗੋ ਕੈਂਪ ਥਾਣੇ ਦੇ ਏਐਸਆਈ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁੜੀ ਨੂੰ ਪਹਿਲਾਂ ਕਦੇ ਵੇਖਿਆ ਨਹੀਂ ਹੈ ਅਤੇ ਉਸ ਨੂੰ ਜਾਣਦੇ ਵੀ ਨਹੀਂ।
ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਏਐਸਆਈ ਵਿਜੇ ਕੁਮਾਰ ਨੇ ਦੋਹਾਂ ਨੂੰ ਗ੍ਰਿਫਤਾਰ ਕੀਤਾ ਸੀ। ਲੜਕੀ ਦੀ ਸ਼ਿਕਾਇਤ ਦੀ ਜਾਂਚ ਕਰਵਾਈ ਜਾਵੇਗੀ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।