ਆਦਮਪੁਰ | ਆਦਮਪੁਰ ਥਾਣੇ ਦੇ ਇਕ ASI ਵੱਲੋਂ ਗਰਾਊਂਡ ‘ਚ ਖੇਡ ਰਹੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਗੁੱਸੇ ‘ਚ ਆਏ ਖਿਡਾਰੀਆਂ ਨੇ ਥਾਣੇ ਅੱਗੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਨਾਲ ਜਲੰਧਰ-ਹੁਸ਼ਿਆਰਪੁਰ ਹਾਈਵੇ ‘ਤੇ ਜਾਮ ਲੱਗਣ ਨਾਲ ਆਵਾਜਾਈ ਠੱਪ ਹੋ ਗਈ।
ਮੌਕੇ ‘ਤੇ ਪਹੁੰਚੇ DSP ਆਦਮਪੁਰ ਸੁਰਿੰਦਰਪਾਲ ਸਿੰਘ ਨੇ ਮਾਮਲੇ ਦੀ ਜਾਂਚ ਕਰਕੇ ASI ਨੂੰ ਤੁਰੰਤ ਸਸਪੈਂਡ ਕਰ ਦਿੱਤਾ।
ਹਸਪਤਾਲ ‘ਚ ਦਾਖਲ ਪੀੜਤ ਹਰਦੀਪ ਕੁਮਾਰ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ, ਜਿਨ੍ਹਾਂ ‘ਚ ਉਸ ਨੇ ਦੱਸਿਆ ਕਿ ਉਹ ਸ਼ਾਮ 6 ਵਜੇ ਦੇ ਕਰੀਬ ਸਪੋਰਟਸ ਸਟੇਡੀਅਮ ਆਦਮਪੁਰ ‘ਚ ਪ੍ਰੈਕਟਿਸ ਕਰਨ ਦੋਸਤਾਂ ਨਾਲ ਗਿਆ ਤਾਂ ਉਥੇ ASI ਰਵਿੰਦਰ ਸਿੰਘ ਮੇਰੇ ਨਾਲ ਬਿਨਾਂ ਕਿਸੇ ਗੱਲ ਤੋਂ ਗਾਲੀ-ਗਲੋਚ ਕਰਨ ਅਤੇ ਮੇਰੇ ਡਾਂਗਾਂ ਮਾਰਨ ਲੱਗ ਪਿਆ। ਮੇਰੇ ਸਾਥੀਆਂ ਨੇ ਜ਼ਖਮੀ ਹਾਲਤ ‘ਚ ਮੈਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਸ ਦੇ ਰੋਸ ਵਜੋਂ ਆਦਮਪੁਰ ਦੀਆਂ ਵੱਖ-ਵੱਖ ਸੰਸਥਾਵਾਂ ਤੇ ਸਮਰਥਕਾਂ ਨੇ ਥਾਣੇ ਦੇ ਸਾਹਮਣੇ ਭਾਰੀ ਰੋਸ ਪ੍ਰਦਰਸ਼ਨ ਕੀਤਾ।
DSP ਕ੍ਰਾਈਮ ਜਲੰਧਰ ਸੁਰਿੰਦਰਪਾਲ ਸਿੰਘ, ਥਾਣਾ ਮੁਖੀ ਹਰਜਿੰਦਰ ਸਿੰਘ, ASI ਹਰਪ੍ਰੀਤ ਸਿੰਘ ਤੇ ASI ਭੁਪਿੰਦਰਪਾਲ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ASI ਰਵਿੰਦਰ ਸਿੰਘ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕਰਨ ਉਪਰੰਤ DSP ਨੇ ASI ਰਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕਿਆ ਤੇ ਹੁਸ਼ਿਆਰਪੁਰ-ਜਲੰਧਰ ਹਾਈਵੇ ਖੋਲ੍ਹਿਆ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।