ਨਵੀਂ ਦਿੱਲੀ, 1 ਦਸੰਬਰ | ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਸਾਬਕਾ ਸੀਐੱਮ ਅਰਵਿੰਦ ਕੇਜਰੀਵਾਲ ਨੇ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਦਿੱਲੀ ਚੋਣਾਂ ਲਈ ਗਠਜੋੜ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਦਿੱਲੀ ਵਿਚ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਸੀ। ਅਜਿਹੇ ‘ਚ ‘ਆਪ’ ਵੱਲੋਂ ਇਕੱਲਿਆਂ ਹੀ ਚੋਣ ਲੜਨ ਦੇ ਐਲਾਨ ਤੋਂ ਬਾਅਦ ਇੰਡੀਆ ਗਠਜੋੜ ‘ਚ ਤਰੇੜ ਆਉਂਦੀ ਨਜ਼ਰ ਆ ਰਹੀ ਹੈ।

ਰੈਲੀ ਦੌਰਾਨ ਉਨ੍ਹਾਂ ‘ਤੇ ਸੁੱਟੇ ਗਏ ਤਰਲ ‘ਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਅਸੀਂ ਕਾਨੂੰਨ ਵਿਵਸਥਾ ਦੇ ਮੁੱਦੇ ਉਠਾਉਂਦੇ ਰਹੇ ਹਾਂ, ਕੇਂਦਰ ਤੋਂ ਕਾਰਵਾਈ ਦੀ ਉਮੀਦ ਹੈ।” ਮੇਰੇ ‘ਤੇ ਸੁੱਟਿਆ ਗਿਆ ਤਰਲ ਹਾਨੀਕਾਰਕ ਸੀ ਤੇ ਇਹ ਨੁਕਸਾਨਦੇਹ ਹੋ ਸਕਦਾ ਸੀ।” ਕੇਜਰੀਵਾਲ ਨੇ ਕੇਂਦਰ ਤੋਂ ਪੁੱਛਿਆ- ਕੀ ਮੇਰੇ ‘ਤੇ ਹਮਲੇ ਅਤੇ ਮੇਰੇ ਵਿਧਾਇਕ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੇ ਕਾਰੋਬਾਰੀ ਅਤੇ ਔਰਤਾਂ ਸੁਰੱਖਿਅਤ ਮਹਿਸੂਸ ਕਰਨਗੇ।