ਪੰਜਾਬ : ਆਰਟ ਗੈਲਰੀ ਮਾਲਕ ਦੇ ਕਤਲ ‘ਚ ਗਿਰਫਤਾਰ ਸ਼ੂਟਰ ਦਾ ਖੁਲਾਸਾ – ਅਕਾਲੀ ਨੇਤਾ ਦੇ ਭਰਾ ਦੇ ਕਹਿਣ ਤੇ ਕੀਤਾ ਕਤਲ

    0
    450

    ਜਲੰਧਰ. ਸ਼ਹਿਰ ‘ਚ 14 ਮਹੀਨੇ ਪਹਿਲਾਂ ਆਰਟ ਗੈਲਰੀ ਦੇ ਮਾਲਕ ਦੇ ਕਤਲ ਦੇ ਮਾਮਲੇ ਵਿੱਚ ਵੱਡਾ ਖੁੱਲਾਸਾ ਹੋਇਆ ਹੈ। ਮੰਗਲਵਾਰ ਨੂੰ ਗਿਰਫਤਾਰ ਕੀਤੇ ਗਏ ਸ਼ੂਟਰ ਚਰਣਜੀਤ ਪੁਨੂੰ ਨੇ ਦੱਸਿਆ ਕਿ ਉਸਨੇ ਅਕਾਲੀ ਨੇਤਾ ਦੇ ਕਹਿਣ ਤੇ ਇਹ ਕਤਲ ਕੀਤਾ ਸੀ। ਦੋਸ਼ੀ ਦੇ ਮੁਤਾਬਕ ਅਕਾਲੀ ਨੇਤਾ ਦੇ ਭਰਾ ਨੇ ਕਿਹਾ ਸੀ ਕਿ, ‘ਸਾਡੇ ਲਈ ਬਦਮਾਸ਼ੀ ਕਰਨ ਵਾਲਾ ਡਿੰਪਲ ਹੁਣ ਸਾਨੂੰ ਹੀ ਅੱਖਾਂ ਦਿਖਾਉਣ ਲੱਗ ਪਿਆ ਹੈ। ਉਸਨੂੰ ਖਤਮ ਕਰ ਦਿਉ। ਉਸਨੂੰ ਇਹ ਕਿਹਾ ਗਿਆ ਸੀ ਕਿ 3 ਲੱਖ ਰੁਪਏ ਵਾਪਰ ਕਰ ਦੇਵੇ ਜਾਂ ਫਿਰ ਡਿੰਪਲ ਨੂੰ ਤੁਰੰਤ ਖਤਮ ਕਰ ਦੇਵੇ।

    ਕੇਸ 7 ਦਸੰਬਰ 2018 ਦੀ ਰਾਤ ਹੈ, ਜਦੋਂ ਕਰਤਾਰਪੁਰ ਵਿੱਚ ਸਾਈਂ ਆਰਟ ਗੈਲਰੀ ਦੇ ਮਾਲਕ ਡਿੰਪਲ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਲਈ 3 ਗੋਲੀਆਂ ਚਲਾਈਆਂ ਗਈਆਂ ਸਨ। ਪਿਤਾ ਸੁਰਿੰਦਰ ਕੁਮਾਰ ਨੇ ਦੋਸ਼ ਲਾਇਆ ਸੀ ਕਿ ਉਸ ਬੇਟੇ ਦੇ ਕਤਲ ਵਿੱਚ ਸ਼ਰਾਬ ਤਸਕਰ ਭੋਲੂ, ਸ਼ੇਰ ਸਿੰਘ ਅਤੇ ਜਤਿਨ ਦਾ ਹੱਥ ਹੈ। ਜਾਂਚ ਵਿੱਚ ਪਤਾ ਲੱਗਾ ਕਿ ਸ਼ੇਰ ਸਿੰਘ ਤੇ ਭੋਲੂ ਕਤਲ ਵਿੱਚ ਹੱਥ ਨਹੀਂ ਸੀ ਤੇ ਉਹ ਜਮਾਨਤ ਤੇ ਰਿਹਾ ਹਨ। ਪੁਲਸ ਸ਼ੂਟਰ ਦੀ ਤਲਾਸ਼ ਕਰ ਰਹੀ ਸੀ। ਇਸ ਵਿੱਚ ਭੋਗਪੁਰ ਪੁਲਿਸ ਨੇ ਮਾਰਪੀਟ ਦੇ ਕੇਸ ‘ਚ ਫਰਾਰ ਕਰਤਾਰਪੁਰ ਦੇ ਚਰਣਜੀਤ ਪੁਨੂੰ ਨੂੰ ਗਿਰਫਤਾਰ ਕੀਤਾ, ਪੁੱਛਗਿਛ ਵਿੱਚ ਉਸਨੇ ਵੱਡਾ ਖੁਲਾਸਾ ਕੀਤਾ।

    ਮਾਮਲਾ ਐਸਐਸਪੀ ਦੇ ਧਿਆਨ ‘ਚ ਲਿਆਈਆ ਗਿਆ ਤਾਂ ਪੁਨੂੰ ਨੇ ਸਾਰੇ ਰਾਜ ਉਗਲ ਦਿੱਤੇ। ਉਸਨੇ ਦੱਸਿਆ ਕਿ ਉਹ ਅਕਾਲੀ ਨੇਤਾ ਦੇ ਭਰਾ ਦੇ ਕੋਲ ਕੰਮ ਕਰਦਾ ਸੀ। ਉਸਨੇ 4.30 ਲੱਖ ਰੁਪਏ ਖਰਚ ਕੇ ਆਪਣੀ ਦੁਕਾਨ ਤੇ ਉਸਨੂੰ ਬਰਤਨ ਦਾ ਕੰਮ ਖੋਲ ਕੇ ਦਿੱਤਾ ਸੀ। ਉਹ ਅਕਾਲੀ ਨੇਤਾ ਦੇ ਭਰਾ ਨੂੰ ਹਰ ਮਹੀਨੇ ਪੈਸੇ ਵਾਪਸ ਕਰ ਰਿਹਾ ਸੀ। ਫੇਰ ਇਕ ਦਿਨ ਅਕਾਲੀ ਨੇਤਾ ਦੇ ਭਰਾ ਨੇ ਉਸਨੂੰ ਕਿਹਾ ਕਿ ਉਸਦੇ ਪੈਸੇ ਵਾਪਸ ਕਰ ਦੇਵੇ ਜਾਂ ਫਿਰ ਡਿੰਪਲ ਦਾ ਕਤਲ ਕਰ ਦੇਵੇ। ਪੁਛੱਣ ਤੇ ਉਸਨੂੰ ਕਾਰਨ ਇਹ ਦੱਸਿਆ ਗਿਆ ਕਿ ਡਿੰਪਲ ਉਹਨਾਂ ਦੇ ਲਈ ਕੰਮ ਕਰਦਾ ਪਰ ਕਿਸੇ ਕੇਸ ਵਿੱਚ ਉਹਨਾਂ ਦੀ ਪੈਰਵੀ ਨਹੀਂ ਕਰ ਰਿਹਾ ਸੀ ਤੇ ਡਿੰਪਲ ਨੇ ਕੇਸ ਨੂੰ ਲੈ ਕੇ ਉਹਨਾਂ ਨੂੰ ਧਮਕੀ ਵੀ ਦਿੱਤੀ ਹੈ। ਪੈਸੇ ਨਹੀਂ ਸੀ ਇਸ ਕਰਕੇ ਉਸਨੇ ਕਤਲ ਕੀਤਾ। ਅਕਾਲੀ ਨੇਤਾ ਦੇ ਭਰਾ ਨੇ ਪਾਰਸ ਨਾਂ ਦੇ ਵਿਅਕਤੀ ਨੂੰ 25000 ਰੁਪਏ ਦੇ ਕੇ ਹਥਿਆਰ ਦਾ ਇੰਤਜਾਮ ਕੀਤਾ ਤੇ 12 ਕਾਰਤੂਸ ਦਾ ਬੰਦੋਬਸਤ ਕੀਤਾ। ਉਸਨੇ ਪਾਰਸ ਨਾਂ ਦੇ ਵਿਅਕਤੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਾਰਸ ਮੋਟਰਸਾਇਕਲ ਲੈ ਕੇ ਖੜਾ ਰਿਹਾ ਤੇ ਉਸਨੇ ਡਿੰਪਲ ਤੇ ਫਾਇਰਿੰਗ ਕੀਤੀ ਤੇ ਫਿਰ ਚੰਡੀਗੜ ਫਰਾਰ ਹੋ ਗਿਆ ਸੀ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।