Tech Update | Apple ਦਾ ਇਸ ਸਾਲ ਦਾ ਲਾਂਚ ਈਵੈਂਟ ਮੁਕੰਮਲ ਹੋ ਗਿਆ ਹੈ। Apple iphone ਦੇ ਦੀਵਾਨਿਆਂ ਨੂੰ ਇਸ ਈਵੈਂਟ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਵਰਚੂਅਲ ਈਵੈਂਟ ਦਾ ਟਾਈਟਲ “California Streaming” ਰੱਖਿਆ ਗਿਆ ਹੈ। ਹੁਣ ਤੱਕ ਇਸ ਈਵੈਂਟ ‘ਚ ਕੰਪਨੀ ਨੇ iPhone ਸੀਰੀਜ਼ ਦੇ 4 ਮਾਡਲ ਲਾਂਚ ਕੀਤੇ ਹਨ। ਇਨ੍ਹਾਂ ‘ਚ iPhone 13 Pro, iPhone 13 Pro Max, iPhone 13 Mini, iPhone 13 Mini ਸ਼ਾਮਲ ਹਨ।

iPhone 13 Pro ਦੀ ਕੀਮਤ 1099 ਡਾਲਰ ਤੋਂ ਸ਼ੁਰੂ ਹੈ। ਉਥੇ ਹੀ ਕੰਪਨੀ ਨੇ ਦੱਸਿਆ ਕਿ ਇਸ ਦੀ ਵਿਕਰੀ 24 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਕੰਪਨੀ ਮੁਤਾਬਕ ਪਿਛਲੀ ਜੈਨਰੇਸ਼ਨ ਦੇ ਮੁਕਾਬਲੇ ਇਨ੍ਹਾਂ 4 ਨਵੇਂ ਮਾਡਲਾਂ ‘ਚ ਜ਼ਿਆਦਾ ਬੈਟਰੀ ਬੈਕਅਪ ਮਿਲੇਗਾ। ਕੰਪਨੀ ਨੇ ਦੱਸਿਆ ਕਿ iPhone 13 Pro ਨੂੰ ਫੁੱਲ ਚਾਰਜ ਕਰਕੇ ਇਕ ਦਿਨ ਚਲਾਇਆ ਜਾ ਸਕਦਾ ਹੈ।

iPhone 13 Pro ਦੀ ਖਾਸੀਅਤ

ਕੰਪਨੀ ਨੇ ਦੱਸਿਆ ਕਿ iPhone 13 Pro ਦੇ ਇਸਤੇਮਾਲ ਨਾਲ ਪ੍ਰੋ ਗ੍ਰੇਡ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ iPhone 13 ਨਾਲ ਮੈਕਰੋ ਫੋਟੋਗ੍ਰਾਫੀ ਵੀ ਕੀਤੀ ਜਾ ਸਕਦੀ ਹੈ। ਇਸ ਵਿੱਚ 3 ਕੈਮਰੇ ਹਨ, ਜਿਨ੍ਹਾਂ ‘ਚ ਇਕ ਮੈਕਰੋ, ਅਲਟ੍ਰਾ ਵਾਈਡ ਤੇ ਟੈਲੀਫੋਟੋ ਲੈਂਜ਼ ਦਿੱਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਾਕੀ ਇਫੈਕਟ ਸਾਫਟਵੇਅਰ ਜ਼ਰੀਏ ਕ੍ਰੀਏਟ ਕੀਤੇ ਜਾ ਸਕਣਗੇ।

ਗੇਮਿੰਗ ਤੇ ਰਹੇਗਾ ਖ਼ਾਸ ਫੋਕਸ

ਕੰਪਨੀ ਨੇ ਇਸ ਵਾਰ ਗੇਮਿੰਗ ‘ਤੇ ਵੀ ਖਾਸ ਫ਼ੋਕਸ ਕੀਤਾ ਹੈ। ਡਿਸਪਲੇਅ ਤੋਂ ਲੈ ਕੇ ਪ੍ਰੋਸੈਸਰ ਤੱਕ ‘ਚ ਕੰਪਨੀ ਨੇ ਕਾਫੀ ਬਦਲਾਅ ਕੀਤੇ ਹਨ। iPhone 13 Pro ‘ਚ ਵੀ ਮੋਸ਼ਨ ਡਿਸਪਲੇਅ ਦਿੱਤਾ ਗਿਆ ਹੈ। ਇਸ ‘ਚ 120Hz ਰੀਫਰੈਸ਼ ਰੇਟ ਦਿੱਤਾ ਗਿਆ ਹੈ। ਕੰਪਨੀ ਮੁਤਾਬਕ iPhone 13 Pro ‘ਚ ਕਿਸੇ ਵੀ ਸਮਾਰਟਫੋਨ ਤੋਂ ਜ਼ਿਆਦਾ ਫਾਸਟ ਗ੍ਰਾਫਿਕਸ ਦਿੱਤੇ ਗਏ ਹਨ। ਇਸ ਦੇ ਨਾਲ ਹੀ iPhone 13 ‘ਚ 3 ਰੀਅਰ ਕੈਮਰੇ ਵੀ ਦਿੱਤੇ ਗਏ ਹਨ। ਕੰਪਨੀ ਨੇ ਇਸ ਨੂੰ ਹੁਣ ਤੱਕ ਦਾ ਬੈਸਟ ਆਈਫੋਨ ਦੱਸਿਆ ਹੈ।

ਕੈਮਰਾ

ਇਸ ਵਾਰ ਕੈਮਰੇ ਨੂੰ ਲੈ ਕੇ ਕੁਝ ਨਵਾਂ ਕੀਤਾ ਗਿਆ ਹੈ, ਜੋ ਪਹਿਲਾਂ ਦੇ ਮਾਡਲਸ ‘ਚ ਦੇਖਣ ਨੂੰ ਨਹੀਂ ਮਿਲੇਗਾ। ਇਸ ਵਾਰ ਕੈਮਰੇ ‘ਚ ਸਿਨੇਮੈਟਿਕ ਮੋਡ ਦਿੱਤਾ ਗਿਆ ਹੈ। ਵੀਡੀਓ ਦੌਰਾਨ ਸਬਜੈਕਟ ਦਾ ਫੋਕਸ ਬਦਲਿਆ ਜਾ ਸਕਦਾ ਹੈ ਤੇ ਨਾਲ ਹੀ ਡਾਲਬੀ ਵਿਜ਼ਨ ‘ਚ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ।