ਚੰਡੀਗੜ੍ਹ | ਸ਼ਹਿਰ ‘ਚ ਬੁੱਧਵਾਰ ਨੂੰ ਇਕ ਹੋਰ ਦਰਖ਼ਤ ਡਿੱਗ ਗਿਆ। ਇਸ ਨਾਲ 2 ਵਿਅਕਤੀ ਜ਼ਖਮੀ ਹੋ ਗਏ। ਹਾਦਸਾ ਬੁੱਧਵਾਰ ਦੁਪਹਿਰ 2 ਵਜੇ ਸੈਕਟਰ 22/23 ਦੀ ਲਾਈਟ ਪੁਆਇੰਟ ਤੇ ਹੋਇਆ। ਹਾਦਸੇ ਵਿਚ ਇਕ ਰਿਕਸ਼ਾ ਚਾਲਕ ਤੇ ਚੰਡੀਗੜ੍ਹ ਨਗਰ-ਨਿਗਮ ਦਾ ਕਰਮੀ ਲਪੇਟ ਵਿਚ ਆ ਗਏ।  

ਰਿਕਸ਼ਾ ਚਾਲਕ ਨਿਰੰਜਣ ਨੇ ਦੱਸਿਆ ਕਿ ਉਹ ਰਸਤੇ ਤੋਂ ਲੰਘ ਰਿਹਾ ਸੀ ਅਚਾਨਕ ਸੈਕਟਰ 22 ਵਾਲੀ ਸੜਕ ਤੇ ਲੱਗੇ ਇਕ ਦਰਖਤ ਦਾ ਮੋਟਾ ਟਾਣਾ ਥੱਲੇ ਡਿੱਗਿਆ। ਉਹ ਇਸ ਹਦਸੇ ਤੋਂ ਮਸੀ ਬਚੇ। ਉਹਨਾਂ ਨੇ ਸਿਰ ਤੇ ਕੱਪੜਾ ਬੰਨ੍ਹਿਆ ਹੋਇਆ ਸੀ ਇਸ ਲਈ ਉਹਨਾਂ ਦਾ ਬਚਾਅ ਹੋ ਗਿਆ।  

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨ ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਵਿਚ ਦਰਖਤ ਡਿੱਗਣ ਨਾਲ ਇਕ ਵਿਦਿਆਰਥਣ ਦੀ ਮੌਤ ਹੋ ਗਈ ਸੀ। ਹਾਦਸੇ ਵਿਚ ਕਈ ਬੱਚੇ ਵੀ ਜ਼ਖਮੀ ਹੋਏ ਸਨ। 200 ਸਾਲ ਪੁਰਾਣਾ ਪਿੱਪਲ ਡਿੱਗਣ ਕਰਕੇ ਸਕੂਲ ਦੇ ਬਾਕੀ ਬੱਚਿਆਂ ਵੀ ਸਹਿਮ ਦਾ ਮਾਹੌਲ ਹੈ।