ਚੰਡੀਗੜ੍ਹ, 4 ਜਨਵਰੀ | ਕੈਨੇਡਾ ‘ਚ 2025 ‘ਚ ਮਾਪਿਆਂ ਤੇ ਦਾਦਾ-ਦਾਦੀਆਂ ਨੂੰ PR ਨਹੀਂ ਮਿਲੇਗੀ। ਕੈਨੇਡਾ ਸਰਕਾਰ ਨੇ ਇਹ ਐਲਾਨ ਕੀਤਾ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਡਿਪਾਰਟਮੈਂਟ ਵਲੋਂ ਇਕ ਸਟੇਟਮੈਂਟ ਜਾਰੀ ਕੀਤੀ ਗਈ, ਜਿਹੜੇ ਬੱਚੇ ਕੈਨੇਡਾ ‘ਚ PR ਹੋ ਚੁੱਕੇ ਹਨ, ਉਹ ਹੁਣ 2025 ‘ਚ ਆਪਣੇ ਮਾਪਿਆਂ ਜਾਂ ਗ੍ਰੈਂਡਪੇਰੈਂਟਸ ਨੂੰ PR ਨਹੀਂ ਦਵਾ ਸਕਣਗੇ।
ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ 2025 ‘ਚ ਸੁਪਰਵੀਜ਼ਾ ਪ੍ਰੋਗਰਾਮ ਜਾਰੀ ਰਹੇਗਾ, ਜਿਸ ਨਾਲ ਉਥੇ ਰਹਿੰਦੇ ਬੱਚੇ ਆਪਣੇ ਮਾਪਿਆਂ ਜਾਂ ਗ੍ਰੈਂਡਪੇਰੈਂਟਸ ਨੂੰ ਮਿਲ ਸਕਣਗੇ ਪਰ ਉਨ੍ਹਾਂ ਨੂੰ ਸਿੱਧੀ PR ਨਹੀਂ ਦਿੱਤੀ ਜਾਵੇਗੀ। ਸਰਕਾਰ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਕਿਉਂਕਿ ਉਨ੍ਹਾਂ ਕੋਲ ਇਸ ਪ੍ਰੋਗਰਾਮ ਤਹਿਤ ਪੈਂਡਿੰਗ ਫਾਈਲਾਂ ਕਾਫੀ ਵੱਧ ਗਈਆਂ ਸਨ, ਜਿਨ੍ਹਾਂ ਨੂੰ ਇਸ ਸਾਲ ਕਲਿਅਰ ਕੀਤਾ ਜਾ ਸਕਦਾ ਹੈ ਪਰ ਫਿਲਹਾਲ 2025 ‘ਚ PR ਲਈ ਨਵੀਆਂ ਫਾਈਲਾਂ ਨਹੀਂ ਲਈਆਂ ਜਾਣਗੀਆਂ।
IRCC ਵਲੋਂ ਇਸ ਸਾਲ ਇਸ ਪ੍ਰੋਗਰਾਮ ਤਹਿਤ 2025 ‘ਚ 15 ਹਜ਼ਾਰ ਸਪਾਉਂਸਰਸ਼ਿਪ ਫਾਈਲਾਂ ਨੂੰ ਕਲਿਅਰ ਕਰਨ ਦਾ ਫੈਸਲਾ ਕੀਤਾ ਗਿਆ ਹੈ।