<div><strong>ਜਲੰਧਰ &comma; 10 ਫਰਵਰੀ &vert;<&sol;strong>ਕੁਝ ਦਿਨ  ਪਹਿਲਾ ਹੀ ਡਾਕਟਰ ਭਾਮ ਰਾਓ ਅੰਬੇਡਕਰ ਦੇ ਬ੍ੱਤ ਨਾਲ ਬੇਅਦਬੀ ਦਾ ਮਾਮਲਾ ਅਜੇ ਠੰਡਾ ਹੀ ਨਹੀਂ ਹੋਇਆ ਸੀ ਕਿ&comma;ਸ਼੍ਰੀ ਗੁਰੂ ਰਵਿਦਾਸ ਜਯੰਤੀ ਤੋਂ ਪਹਿਲਾਂ  ਫਿਰ 2 ਭਰਾਵਾ ਵੱਲੋਂ ਬੇਅਦਬੀ ਕੀਤੀ ਗਈ।ਇਹ  ਘਟਨਾ ਜਲੰਧਰ ਦੀ ਦੱਸੀ ਜਾ ਰਹੀ ਹੈ।ਜਲੰਧਰ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ&comma; ਜਲੰਧਰ ਦਿਹਾਤੀ ਖੇਤਰ ਦੇ ਮਹਿਤਪੁਰ ਥਾਣੇ ਦੀ ਪੁਲਿਸ ਨੇ ਮੁਲਜ਼ਮ ਪਾਏ ਗਏ ਦੋਵਾਂ ਭਰਾਵਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੇਅਦਬੀ ਤੋਂ ਬਾਅਦ ਪੂਰੇ ਰਵਿਦਾਸ ਭਾਈਚਾਰੇ ਵਿੱਚ ਗੁੱਸਾ ਹੈ ਅਤੇ ਉਹ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਕਰਨਦੀਪ ਸਿੰਘ ਵਜੋਂ ਹੋਈ ਹੈ&comma; ਜੋ ਕਿ ਪਿੰਡ ਆਦਰਮਾਨ&comma; ਮਹਿਤਪੁਰ ਨਕੋਦਰ ਦੇ ਰਹਿਣ ਵਾਲੇ ਹਨ। ਜਿਸਦੇ ਖਿਲਾਫ ਮਹਿਤਪੁਰ ਥਾਣੇ ਦੀ ਪੁਲਿਸ ਨੇ ਬੀਐਨਐਸ ਦੀ ਧਾਰਾ 298&sol;3 &lpar;5&rpar; ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਮਹਿਤਪੁਰ ਦੇ ਰਹਿਣ ਵਾਲੇ ਨਵਦੀਪ ਕੁਮਾਰ ਦੇ ਬਿਆਨ &OpenCurlyQuote;ਤੇ ਦਰਜ ਕੀਤਾ ਗਿਆ ਹੈ&comma; ਜੋ ਕਿ ਰਵਿਦਾਸ ਭਾਈਚਾਰੇ ਨਾਲ ਸਬੰਧਤ ਹੈ।<&sol;p>&NewLine;<p>ਜਾਣਕਾਰੀ ਅਨੁਸਾਰ ਇਹ ਪੂਰੀ ਘਟਨਾ ਕੱਲ੍ਹ ਯਾਨੀ ਐਤਵਾਰ ਸ਼ਾਮ ਨੂੰ ਕਰੀਬ 4 ਵਜੇ ਵਾਪਰੀ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ&comma; ਨਵਦੀਪ ਕੁਮਾਰ ਨੇ ਕਿਹਾ ਕਿ ਉਸਦੇ ਭਾਈਚਾਰੇ ਦੇ ਕੁਝ ਲੋਕ ਉਸਦੇ ਕੋਲ ਆਏ ਸਨ। ਕਿਸਨੇ ਦੱਸਿਆ ਕਿ ਅਰਸ਼ਦੀਪ ਅਤੇ ਕਰਨਦੀਪ ਦੋਵੇਂ ਭਰਾ ਹਨ। ਜੋ ਆਦਰਮਨ ਪਿੰਡ ਵਿੱਚ ਇੱਕ ਦੁਕਾਨ ਚਲਾਉਂਦਾ ਹੈ।ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਪੂਰੇ ਪਿੰਡ ਵਿੱਚ ਝੰਡੇ ਲਗਾਏ ਗਏ। ਸ਼ਾਮ ਚਾਰ ਵਜੇ ਦੇ ਕਰੀਬ&comma; ਦੋਵਾਂ ਮੁਲਜ਼ਮਾਂ ਨੇ ਪਹਿਲਾਂ ਝੰਡੇ ਨੂੰ ਮਰੋੜਿਆ ਅਤੇ ਫਿਰ ਇਸਨੂੰ ਹੇਠਾਂ ਉਤਾਰ ਕੇ ਇੱਕ ਗੰਦੀ ਜਗ੍ਹਾ &OpenCurlyQuote;ਤੇ ਸੁੱਟ ਦਿੱਤਾ। ਜਦੋਂ ਸਮਾਜ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਤੁਰੰਤ ਜਾਣਕਾਰੀ ਸਾਂਝੀ ਕੀਤੀ ਗਈ।ਜਿਸ ਤੋਂ ਬਾਅਦ ਨਵਦੀਪ ਕੁਮਾਰ ਦੀ ਟੀਮ ਨੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ &OpenCurlyQuote;ਤੇ ਪੁਲਿਸ ਨੇ ਐਤਵਾਰ ਦੇਰ ਰਾਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਨਵਦੀਪ ਨੇ ਦੋਸ਼ ਲਗਾਇਆ ਹੈ ਕਿ ਘਟਨਾ ਸਮੇਂ ਦੋਵੇਂ ਭਰਾ ਸ਼ਰਾਬੀ ਸਨ। ਜਿਸ ਕਾਰਨ ਉਸਨੇ ਅਜਿਹਾ ਕੀਤਾ। ਪੁਲਿਸ ਨੇ ਕਿਹਾ ਹੈ ਕਿ ਮੁਲਜ਼ਮਾ ਖਿਲਾਫ਼ ਸ਼ਖਤ ਕਾਰਵਾਹੀ ਕੀਤੀ ਜਾਵੇਗੀ।<&sol;p><&sol;div>&NewLine;<div><&sol;div>&NewLine;<p><&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;