&NewLine;<p class&equals;"wp-block-paragraph"><strong>ਚੰਡੀਗੜ੍ਹ&sol;ਪਟਿਆਲਾ &vert;<&sol;strong> ਪਟਿਆਲਾ ਦੇ ਸਗਨ ਵਿਹਾਰ ਇਲਾਕੇ ਵਿੱਚ ਪੁਲਿਸ ਨੇ ਇੱਕ ਨਾਜਾਇਜ ਸ਼ਰਾਬ ਫੈਕਟਰੀ ਫੜ੍ਹੀ ਹੈ। ਇੱਥੋਂ ਪਟਿਆਲਾ ਦੇ ਰਹਿਣ ਵਾਲੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਗ੍ਰਿਫਤਾਰ ਅਰੋਪੀਆਂ ਦੀ ਪਛਾਣ ਸਲਵਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਪਿੰਡ ਬੁਫਾਨਪੁਰਾ ਪਟਿਆਲਾ&comma; ਹਰਦੀਪ ਕੁਮਾਰ ਉਰਫ਼ ਦੀਪੂ ਵਾਸੀ ਅਰਬਨ ਅਸਟੇਟ ਪਟਿਆਲਾ ਅਤੇ ਸੁਨੀਲ ਕੁਮਾਰ ਵਾਸੀ ਸਫਾਬਾਦੀ ਗੇਟ&comma; ਪਟਿਆਲਾ ਵਜੋਂ ਹੋਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇੱਕ ਹਫਤੇ ਵਿੱਚ ਦੂਜੀ ਨਜਾਇਜ ਸਰਾਬ ਫੈਕਟਰੀ ਦਾ ਪਰਦਾਫਾਸ ਹੋਇਆ ਹੈ। ਜੂਨ 16 ਨੂੰ ਜਲੰਧਰ ਪੁਲਿਸ ਨੇ ਆਦਮਪੁਰ ਦੇ ਪਿੰਡ ਧੋਗੜੀ ਵਿੱਚ ਇੱਕ ਗੈਰਕਾਨੂੰਨੀ ਸਰਾਬ ਫੈਕਟਰੀ ਦਾ ਪਰਦਾਫਾਸ਼ ਕਰਕੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਡੀਜੀਪੀ ਦਿਨਕਰ ਗੁਪਤਾ ਨੇ ਪਟਿਆਲਾ ਦੀ ਨਕਲੀ ਨਾਜਾਇਜ ਸ਼ਰਾਬ ਫੈਕਟਰੀ ਬਾਰੇ ਦੱਸਿਆ ਕਿ ਐਸਐਸਪੀ ਸੰਦੀਪ ਗਰਗ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਕੱਲ ਪਟਿਆਲਾ ਦੇ ਸਗਨ ਵਿਹਾਰ ਖੇਤਰ ਵਿੱਚ ਨਜਾਇਜ ਸਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ।&nbsp&semi;ਤਿੰਨ ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਕੀ ਦੋ ਮੁਲਜਮਾਂ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਡੀ&period;ਆਈ&period;ਜੀ&period; ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਛਿੰਦਾ ਅਤੇ ਦੀਪੂ ਪਿਛਲੇ 5-6 ਸਾਲਾਂ ਤੋਂ ਨਜਾਇਜ ਸਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਸਨ ਅਤੇ ਵਿਸਾਲ&comma; ਜਿਸ ਨੂੰ ਦਿੱਲੀ ਵਿੱਚ ਸ਼ਰਾਬ ਬਣਾਉਣ ਲਈ ਮਸੀਨਰੀ ਅਤੇ ਕੱਚੇ ਮਾਲ ਦੀ ਉਪਬੱਧਤਾ ਬਾਰੇ ਜਾਣਕਾਰੀ ਸੀ&comma; ਦੀ ਮੱਦਦ ਨਾਲ ਉਨਾਂ ਨੇ ਗੈਰਕਾਨੂੰਨੀ ਸਰਾਬ ਬਣਾਉਣ ਵਾਲੀ ਫੈਕਟਰੀ ਸਥਾਪਤ ਕੀਤੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨਾਂ ਕਿਹਾ ਕਿ ਪਹਿਲਾਂ ਇਸ ਗਿਰੋਹ ਨੇ ਮਈ 2020 ਵਿੱਚ ਪਟਿਆਲਾ ਦੇ ਏਕਤਾ ਵਿਹਾਰ ਵਿਖੇ ਫੈਕਟਰੀ ਸਥਾਪਤ ਕੀਤੀ ਪਰ ਜਦੋਂ ਉਨਾਂ ਦੇ ਗੁਆਂਢੀਆਂ ਨੂੰ ਉਨਾਂ ਦੀਆਂ ਗਤੀਵਿਧੀਆਂ ਬਾਰੇ ਸ਼ੱਕ ਹੋਇਆ ਤਾਂ ਉਨਾਂ ਨੇ ਆਪਣੀ ਫੈਕਟਰੀ ਨੂੰ ਘਨੌਰ ਵਿੱਚ ਅਤਿੰਦਰ ਪਾਲ ਦੇ ਘਰ ਵਿੱਚ ਸਥਾਪਤ ਕਰ ਲਿਆ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਡੀਆਈਜੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਕਿਹਾ&comma; &OpenCurlyDoubleQuote;ਉਨਾਂ ਨੇ ਆਪਣੀ ਫੈਕਟਰੀ ਘਨੌਰ ਤੋਂ ਵੀ ਬਦਲ ਕੇ ਇਸ ਦੇ ਮੌਜੂਦਾ ਸਥਾਨ ਸਗਨ ਵਿਹਾਰ ਵਿੱਚ ਸਥਾਪਤ ਕਰ ਲਈ ਜਿੱਥੇ ਪਿਛਲੇ ਕੁਝ ਸਮੇਂ ਤੋਂ ਚਲਾ ਰਹੇ ਸਨ।” ਉਹਨਾਂ ਦੱਸਿਆ ਕਿ ਇਸ ਗਿਰੋਹ ਨੇ ਇਹਨਾਂ ਤਿੰਨ ਫੈਕਟਰੀਆਂ ਤੋਂ ਲਗਭਗ 1000 ਤੋਂ 1100 ਸ਼ਰਾਬ ਦੇ ਡੱਬਿਆਂ &lpar;ਇਕ ਡੱਬੇ ਵਿੱਚ 12 ਬੋਤਲਾਂ&rpar; ਦਾ ਨਿਰਮਾਣ ਕਰ ਲਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨਾਂ ਕਿਹਾ ਕਿ ਇਹ ਗਿਰੋਹ ਆਪਣੇ ਨਾਜਾਇਜ ਕਾਰੋਬਾਰ ਨੂੰ ਵਧਾਉਣ ਲਈ ਐਕਸਟਰਾ ਨਿਊਟਰਲ ਅਲਕੋਹਲ &lpar;ਈ&period;ਐਨ&period;ਏ&period;&rpar; ਖਰੀਦਣ ਦੇ ਯਤਨ ਵੀ ਕਰ ਰਿਹਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਸਐਸਪੀ ਪਟਿਆਲਾ ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਫਾਰਚੂਨਰ ਕਾਰ &lpar;ਪੀਬੀ 11 ਸੀਐਨ 8979&rpar;&comma; ਇੱਕ ਬੋਟਲਿੰਗ ਮਸੀਨ&comma; 41000 ਬੋਤਲ ਲੇਬਲ ਜਿਸ &OpenCurlyQuote;ਤੇ ਲਿਖਿਆ ਸੀ ਸਿਰਫ ਚੰਡੀਗੜ&sol;ਯੂਟੀ ਵਿੱਚ ਵਿਕਰੀ ਲਈ ਸੰਤਰੀ ਟੈਂਗੋ ਸਪਾਈਸੀ ਦੇਸੀ ਸ਼ਰਾਬ&comma; 16000 ਖਾਲੀ ਪਲਾਸਟਿਕ ਦੀਆਂ ਬੋਤਲਾਂ&comma; 850 ਪੈਕਿੰਗ ਗੱਤੇ ਦੇ ਬਕਸੇ&comma; ਪਲਾਸਟਿਕ ਦੀਆਂ ਦੋ ਕਾਲੀਆਂ ਟੈਂਕੀਆਂ&comma; 6500 ਬਿਨਾਂ ਲੇਬਲ ਤੋਂ ਬੋਤਲਾਂ ਦੇ ਢੱਕਣ&comma; ਬੋਤਲਾਂ ਦੇ 3500 ਢੱਕਣ &lpar;ਆਰ ਐਸ ਰੌਕ ਅਤੇ ਸਟੌਰਮ ਬੋਤਲਸ ਪ੍ਰਾਈਵੇਟ ਚੰਡੀਗੜ ਦੇ ਲੇਬਲ ਨਾਲ&rpar;&comma; 4 ਲਿਟਰ ਓਰੈਂਜ ਫਲੇਵਰ&comma; 38-ਲੀਟਰ ਲਾਲ ਫਲੇਵਰ&comma; ਬੋਤਲਾਂ ਨੂੰ ਸੀਲ ਕਰਨ ਲਈ ਵਰਤੀ ਜਾਂਦੀ ਇਕ ਡਿਸਪੈਂਸਰ ਮਸੀਨ&comma; ਬੋਤਲਾਂ ਨੂੰ ਲੇਬਲ ਲਗਾਉਣ ਵਾਲੀ ਇਕ ਰੈਪ ਮਸ਼ੀਨ&comma; 7000 ਬੋਤਲ ਕੈਪ ਸੀਲ&comma; 14 ਗੱਮ ਪਲਾਸਟਿਕ ਦੀਆਂ ਬੋਤਲਾਂ&comma; 96 ਟੁਕੜੇ ਸੈਲੋ ਟੇਪਾਂ ਅਤੇ ਇੱਕ ਟੁਲੂ ਪੰਪ ਜਬਤ ਕੀਤੇ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਉਨਾਂ ਕਿਹਾ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਵਿਸ਼ਾਲ ਜੋ ਸ਼ਰਾਬ ਦੇ ਵੱਖ ਵੱਖ ਫਲੇਵਰ ਬਣਾਉਣ ਵਿਚ ਮਾਹਰ ਹੈ&comma; ਨੇ ਈ&period;ਐਨ&period;ਏ&period; ਦੇ 11 ਛੋਟੇ ਡਰੰਮ ਖਰੀਦਣ ਅਤੇ ਦਿੱਲੀ ਤੋਂ ਪੈਕਿੰਗ ਮੈਟੀਰੀਅਲ ਜਿਵੇਂ ਟੈਂਗੋ ਮਾਰਕਾ ਵਾਲੇ ਲੇਬਲ ਅਤੇ ਬੱਦੀ ਤੋਂ ਬੋਤਲਾਂ ਖਰੀਦਣ ਵਿੱਚ ਗਿਰੋਹ ਦੀ ਮਦਦ ਕੀਤੀ।&nbsp&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਐਫਆਈਆਰ ਨੰ&period; 119 ਮਿਤੀ 21 ਜੂਨ&comma; 2021&comma; ਨੂੰ ਆਈਪੀਸੀ ਦੀ ਧਾਰਾ 420&comma; 465&comma; 467&comma; 468 ਅਤੇ 471 ਅਤੇ ਆਬਕਾਰੀ ਐਕਟ ਦੀ ਧਾਰਾ&nbsp&semi; 61 &lpar;1&rpar; ਏ&comma; 61 &lpar;1&rpar; ਸੀ&comma; 63 ਏ&comma; 24-1-14 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਗਲੇਰੀ ਪੜਤਾਲ ਜਾਰੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਐਸਐਸਪੀ ਜਲੰਧਰ ਦਿਹਾਤੀ ਨਵੀਨ ਸਿੰਗਲਾ ਨੇ ਕਿਹਾ ਕਿ ਮੁਲਜਮ ਜਹਿਰੀਲੇ ਰਸਾਇਣਾਂ ਨਾਲ ਬਣੀ ਮਿਲਾਵਟੀ ਸ਼ਰਾਬ ਤਿਆਰ ਕਰਕੇ ਲੋਕਾਂ ਦੀਆਂ ਜਿੰਦਗੀਆਂ ਨੂੰ ਖਤਰੇ ਵਿੱਚ ਪਾ ਰਹੇ ਹਨ। ਇਸ ਲਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਐਫਆਈਆਰ ਵਿੱਚ ਆਈਪੀਸੀ ਦੀ ਧਾਰਾ 307 &lpar;ਕਤਲ ਦੀ ਕੋਸ਼ਿਸ਼&rpar; ਵੀ ਸ਼ਾਮਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਪਹਿਲਾਂ ਆਈਪੀਸੀ ਦੀ ਧਾਰਾ 420&comma; 120-ਬੀ&comma; 353&comma; 186 ਅਤੇ ਆਬਕਾਰੀ ਐਕਟ ਦੀ ਧਾਰਾ 20&comma; 61 &lpar;ਏ&rpar;&comma; 68 ਤਹਿਤ ਥਾਣਾ ਆਦਮਪੁਰ&comma; ਜਲੰਧਰ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ।&nbsp&semi;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;