ਅੰਮ੍ਰਿਤਸਰ | ਤਾਜ਼ਾ ਖਬਰ ਸਾਹਮਣੇ ਆਈ ਹੈ। ਅੰਮ੍ਰਿਤਪਾਲ ਦਾ ਇਕ ਹੋਰ ਗੰਨਮੈਨ ਵਰਿੰਦਰ ਜੌਹਲ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ NSA ਲੱਗ ਸਕਦਾ ਹੈ। ਪੱਟੀ ਦੇ ਪਿੰਡ ਜੌਹਲ ਦਾ ਵਰਿੰਦਰ ਰਹਿਣ ਵਾਲਾ ਹੈ। ਗ੍ਰਿਫਤਾਰੀ ਮਗਰੋਂ ਪੁਲਿਸ ਨੇ ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਭੇਜਿਆ ਹੈ। ਉਹ ਹਮੇਸ਼ਾ ਅੰਮ੍ਰਿਤਪਾਲ ਦੇ ਨਾਲ ਰਹਿੰਦਾ ਸੀ। ਅੰਮ੍ਰਿਤਪਾਲ ਦੀ ਭਾਲ ਲਗਾਤਾਰ ਜਾਰੀ ਹੈ। ਉਸ ਦੇ ਕਈ ਸਾਥੀ ਪਹਿਲਾਂ ਵੀ ਅਸਾਮ ਭੇਜ ਦਿੱਤੇ ਗਏ ਹਨ। ਪੁਲਿਸ ਨੇ ਅਜੇ ਹੋਰ ਜਾਣਕਾਰੀ ਨਹੀਂ ਦਿੱਤੀ।

ਵਰਿੰਦਰ ਜੌਹਲ ਫੌਜ ‘ਚੋਂ ਸੇਵਾਮੁਕਤ ਕਾਂਸਟੇਬਲ ਹੈ। ਉਸ ਨੇ 19 ਸਿੱਖ ਰੈਜੀਮੈਂਟ ‘ਚ ਡਿਊਟੀ ਕੀਤੀ ਹੈ। ਉਸ ਦਾ ਆਰਮ ਲਾਇਸੈਂਸ ਜੰਮੂ-ਕਸ਼ਮੀਰ ਤੋਂ ਬਣਿਆ ਸੀ, ਜੋ ਕਿ ਜੰਮੂ ਪ੍ਰਸ਼ਾਸਨ ਵੱਲੋਂ ਰੱਦ ਕੀਤਾ ਗਿਆ ਸੀ। ਅਜਨਾਲਾ ਹਿੰਸਾ ‘ਚ ਅੰਮ੍ਰਿਤਪਾਲ ਸਿੰਘ ਨਾਲ ਦੋਨਾਲੀ ਲੈ ਕੇ ਕਈ ਜਗ੍ਹਾ ਨਜ਼ਰ ਆ ਰਿਹਾ ਹੈ। ਇਹੀ ਨਹੀਂ ਥਾਣੇ ਦੇ ਅੰਦਰ ਜਦੋਂ ਅੰਮ੍ਰਿਤਪਾਲ ਪੁਲਿਸ ਅਧਿਕਾਰੀਆਂ ਨੂੰ ਧਮਕਾ ਰਿਹਾ ਸੀ ਤਾਂ ਵਰਿੰਦਰ ਜੌਹਲ ਉਸ ਦੇ ਪਿੱਛੇ ਰੁਕ ਕੇ ਸਾਰੇ ਪੁਲਿਸ ਅਫ਼ਸਰਾਂ ‘ਤੇ ਨਜ਼ਰ ਰੱਖ ਰਿਹਾ ਸੀ।

ਵੇਖੋ ਵੀਡੀਓ