ਬਾਬਾ ਬਕਾਲਾ. ਖਾਲਸਾ ਸੇਵਕ ਜੱਥਾ ਅਤੇ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਦੀ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਖਾਲਮਾ ਦੀ ਚੋਲਾ ਸਾਹਿਬ ਪਿੰਡ ਕਾਲੇਕੇ ਵਿੱਖੇ ਹੋਈ। ਜਿਸ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਮਣਾਏ ਜਾਣ ਵਾਲੇ ਹੋਲਾ ਮੋਹਲਾ ਦੀ ਤਿਆਰਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਖਾਲਸਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸੇਵਕ ਜੱਥਾ ਕਾਲੇਕੇ ਦੇ ਸਾਰੇ ਸੇਵਾਦਾਰ ਸੰਗਤ ਦੇ ਜੋੜੇ ਅਤੇ ਗਠੜੀਆਂ ਸੰਭਾਲਣ ਦੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਨੇ ਕਿਹਾ ਕਿ ਸੇਵਾ ਘਰ ਲਈ ਮੰਜੂਰੀ ਮਿਲ ਚੁੱਕੀ ਹੈ। ਸੇਵਾਦਾਰਾ ਨੂੰ ਅਪੀਲ ਕਰਦੀਆਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਤਿਆਰੀ ਕਰਨ ਲਈ ਸਾਰੇ ਸੇਵਾਦਾਰ 4 ਮਾਰਚ ਨੂੰ ਮਿੱਥੇ ਸਮੇਂ ਮੁਤਾਬਿਕ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਸੇਵਾ ਵਿੱਚ ਜੁੱਟ ਜਾਣ। ਉਹਨਾਂ ਨੇ ਦੱਸਿਆ ਕਿ ਇਹ ਸੇਵਾ 12 ਮਾਰਚ ਨੂੰ ਸਮਾਪਤ ਹੋਵੇਗੀ। ਇਸ ਦੌਰਾਨ ਗੁਰਿੰਵਿੰਦਰ ਸਿੰਘ ਕਾਕਾ, ਅਮਰਜੀਤ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਖਾਲਸਾ, ਸੁਖਚੈਨ ਸਿੰਘ, ਭਗਵਾਨ ਸਿੰਘ, ਜਗਰੂਪ ਸਿੰਘ, ਨਿਰਵੈਰ ਸਿੰਘ ਅਤੇ ਹਰਮਿੰਦਰ ਸਿੰਘ ਗਿੱਲ ਹਾਜਰ ਸਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।