<p><strong>ਅੰਮ੍ਰਿਤਸਰ&comma; 27 ਮਾਰਚ &vert;<&sol;strong> ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਦਾ ਇੱਕ ਪਰਿਵਾਰ ਆਪਣੇ ਲਾਪਤਾ ਪੁੱਤਰ ਦੀ ਤਲਾਸ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪਰਿਵਾਰ ਨੇ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ।<&sol;p>&NewLine;<p>ਮਿਲੀ ਜਾਣਕਾਰੀ ਅਨੁਸਾਰ&comma; ਸਾਲ 2024 ਵਿੱਚ ਲਖਬੀਰ ਸਿੰਘ ਆਪਣੀ ਪਤਨੀ ਕਵਲਜੀਤ ਕੌਰ ਨਾਲ ਦੁਬਈ ਗਿਆ ਸੀ। ਕੁਝ ਸਮੇਂ ਬਾਅਦ ਕਵਲਜੀਤ ਕੌਰ ਤਾਂ ਵਾਪਸ ਭਾਰਤ ਆ ਗਈ&comma; ਪਰ ਲਖਬੀਰ ਸਿੰਘ ਦਾ ਅਜੇ ਤੱਕ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।<&sol;p>&NewLine;<p>ਲਖਬੀਰ ਸਿੰਘ ਦੇ ਪਿਤਾ ਦੇਸ਼ਾਂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਏਜੰਟ ਨੂੰ ਕਰੀਬ 18 ਲੱਖ ਰੁਪਏ ਦਿੱਤੇ ਸਨ ਤਾਂ ਜੋ ਉਹਨਾਂ ਦੇ ਪੁੱਤਰ ਅਤੇ ਉਸ ਦੀ ਪਤਨੀ ਨੂੰ ਦੁਬਈ ਤੋਂ ਇਟਲੀ ਭੇਜਿਆ ਜਾ ਸਕੇ। ਦੋਵੇਂ ਦੁਬਈ ਤਾਂ ਪਹੁੰਚ ਗਏ&comma; ਪਰ ਕੁਝ ਦਿਨਾਂ ਬਾਅਦ ਲਖਬੀਰ ਸਿੰਘ ਅਚਾਨਕ ਲਾਪਤਾ ਹੋ ਗਿਆ।<&sol;p>&NewLine;<p>ਉਨ੍ਹਾਂ ਮੁਤਾਬਕ&comma; ਲਖਬੀਰ ਦੀ ਪਤਨੀ ਵੱਲੋਂ ਦੁਬਈ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾਈ ਗਈ ਸੀ&comma; ਪਰ ਇਸ ਤੋਂ ਬਾਅਦ ਉਹ ਭਾਰਤ ਵਾਪਸ ਆ ਗਈ ਅਤੇ ਆਪਣੇ ਪੇਕੇ ਘਰ ਰਹਿਣ ਲੱਗ ਪਈ। ਪਰਿਵਾਰ ਦਾ ਦੋਸ਼ ਹੈ ਕਿ ਉਹ ਲਖਬੀਰ ਸਿੰਘ ਤੋਂ ਤਲਾਕ ਲਈ ਦਬਾਅ ਬਣਾਉਂਦੀ ਰਹੀ ਅਤੇ ਦੂਜੇ ਵਿਆਹ ਦੀ ਤਿਆਰੀ ਕਰ ਰਹੀ ਸੀ।<&sol;p>&NewLine;<p>ਵਿਰੋਧ ਵਧਣ ’ਤੇ ਕਵਲਜੀਤ ਕੌਰ ਮੁੜ ਦੁਬਈ ਚਲੀ ਗਈ ਅਤੇ ਉੱਥੋਂ ਲਖਬੀਰ ਸਿੰਘ ਦਾ ਇੱਕ ਡੈਥ ਸਰਟੀਫਿਕੇਟ ਭੇਜਿਆ&comma; ਜਿਸਨੂੰ ਪਰਿਵਾਰ ਜਾਲੀ ਕਰਾਰ ਦੇ ਰਿਹਾ ਹੈ।<&sol;p>&NewLine;<p>ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਲਖਬੀਰ ਸਿੰਘ ਜਿੰਦਾ ਹੈ ਜਾਂ ਮਰ ਚੁੱਕਾ ਹੈ&comma; ਜਿਸ ਕਾਰਨ ਉਹ ਮਨੋਵਿਗਿਆਨਕ ਤੌਰ ’ਤੇ ਵੀ ਬਹੁਤ ਪਰੇਸ਼ਾਨ ਹਨ।<&sol;p>&NewLine;<p>ਇਸ ਮਾਮਲੇ ਵਿੱਚ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕਰਦੇ ਹੋਏ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਬਾਰੇ ਸੱਚਾਈ ਸਾਹਮਣੇ ਲਿਆਈ ਜਾਵੇ ਅਤੇ ਇਨਸਾਫ਼ ਦਿਵਾਇਆ ਜਾਵੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;