ਅੰਮ੍ਰਿਤਸਰ| ਛੇਹਰਟਾ ਅਧੀਨ ਆਉਂਦੇ ਇਲਾਕੇ ਦਾਣਾ ਮੰਡੀ ਨਾਰਾਇਣਗੜ੍ਹ ਨੇੜੇ ਤੇਜ਼ ਰਫ਼ਤਾਰ ਬਾਈਕ ਸਵਾਰ ਲੜਕੀ ਦਾ ਸਿਰ ਗਰਿੱਲ ਨਾਲ ਟਕਰਾ ਗਿਆ, ਜਿਸ ਨਾਲ ਸਿਰ ਧੜ ਨਾਲੋਂ ਵੱਖ ਹੋ ਗਿਆ। ਪਿੱਛੇ ਬੈਠਾ ਨੌਜਵਾਨ ਵੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਦੋਵੇਂ ਸ਼ਰਾਬ ਦੇ ਨਸ਼ੇ ’ਚ ਧੁੱਤ ਸਨ। ਲੜਕੀ ਹੀ ਬਾਈਕ ਚਲਾ ਕੇ ਸਟੰਟ ਕਰ ਰਹੀ ਸੀ। ਇਸੇ ਸਟੰਟ ਕਾਰਨ ਉਸ ਦੀ ਜਾਨ ਚਲੀ ਗਈ।

ਘਟਨਾ ਰਾਤ ਡੇਢ ਵਜੇ ਦੇ ਕਰੀਬ ਦੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਉਸ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਉਥੇ ਇਸ ਘਟਨਾ ’ਚ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਉਸ ਦੀ ਇਕ ਲੱਤ ਟੁੱਟ ਗਈ ਹੈ। ਪੁਲਿਸ ਨੇ ਵੀ ਘਟਨਾ ਵਾਲੀ ਥਾਂ ਪੁੱਜ ਕੇ ਜਾਇਜ਼ਾ ਲੈਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕਾ ਦੀ ਪਛਾਣ ਪਲਕਪ੍ਰੀਤ ਕੌਰ ਨਿਵਾਸੀ ਗੁਮਾਨਪੁਰਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਥਾਣਾ ਛੇਹਰਟਾ ਦੇ ਇੰਚਾਰਜ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤਕ ਦੀ ਹੋਈ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਵਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ।

ਹਾਦਸੇ ਵਿਚ ਜ਼ਖਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਉਸਤਾਦ ਨੂੰ ਛੱਡਣ ਜਾ ਰਿਹਾ ਸੀ ਕਿ ਰਸਤੇ ਵਿਚ ਪਲਕ ਮਿਲ ਗਈ। ਪਲਕ ਨੇ ਪਹਿਲਾਂ ਹੀ ਪੀਤੀ ਹੋਈ ਸੀ। ਉਸਤਾਦ ਨੂੰ ਛੱਡਣ ਤੋਂ ਬਾਅਦ ਵਾਪਸ ਆਉਂਦਿਆਂ ਉਹ ਬਾਈਕ ਚਲਾਉਣ ਦੀ ਜ਼ਿੱਦ ਕਰਨ ਲੱਗੀ। ਬਾਈਕ ਫੜਦਿਆਂ ਹੀ ਉਹ ਸਟੰਟ ਕਰਨ ਲੱਗ ਪਈ ਤੇ ਤੇਜ਼ ਰਫਤਾਰ ਬਾਈਕ ਇਕ ਤਿੱਖੀ ਗਰਿੱਲ ਵਿਚ ਵੱਜੀ ਤੇ ਮੌੌਕੇ ਉਤੇ ਹੀ ਉਸਦੀ ਧੌਣ ਧੜ ਤੋਂ ਵੱਖ ਹੋ ਗਈ। ਗੁਰਪ੍ਰੀਤ ਨੇ ਦੱਸਿਆ ਕਿ ਉਸਦੀ ਵੀ ਲੱਤ ਟੁੱਟ ਗਈ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ