ਅੰਮ੍ਰਿਤਸਰ| ਗੁਰੂ ਨਗਰੀ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਚਿੱਟੇ ਦਿਨ ਲੁੱਟ ਦੀ ਵਾਰਦਾਤ ਹੋਈ ਹੈ। ਇਥੇ ਇਕ ਨਿੱਜੀ ਕੰਪਨੀ ਦੇ ਇਕ ਮੁਲਾਜ਼ਮ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਲੁਟਿਰਆਂ ਨੇ 10 ਲੱਖ ਦੀ ਨਕਦੀ ਲੁੱਟੀ ਹੈ।

ਲੁੱਟ ਦੀ ਇਸ ਵਾਰਦਾਤ ਦੀ ਖਬਰ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂਂ ਕਰ ਰਿਹਾ ਕਿਉਂਕਿ ਇਹ ਵਾਰਦਾਤ ਚਿੱਟੇ ਦਿਨ ਹੋਈ ਹੈ।

ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਿਨੇ ਹੀ ਲੋਕ ਸੁਰੱਖਿਅਤ ਨਹੀਂ ਤਾਂ ਫਿਰ ਰਾਤ-ਬਰਾਤੇ ਕੀ ਹਾਲ ਹੁੰਦਾ ਹੋਵੇਗਾ।