ਚੰਡੀਗੜ੍ਹ | ਲਾਲ ਸਿੰਘ ਚੱਢਾ ਆਪਣੀ ਗਲੋਬਲ ਰਿਲੀਜ਼ ਤੋਂ 3 ਦਿਨ ਦੂਰ ਹੈ। ਇਸ ਉਪਰ ਸ਼੍ਰੋਮਣੀ ਕਮੇਟੀ ਨੇ ਵੀ ਮੋਹਰ ਲਾ ਦਿੱਤੀ ਹੈ। ਕਮੇਟੀ ਦੇ ਕੁਝ ਮੈਂਬਰਾਂ ਨਾਲ ਫਿਲਮ ਜਲੰਧਰ ਦੇ ਕਿਊਰੋ ਮਾਲ ਵਿਚ ਦੇਖੀ। ਅਮੀਰ ਖਾਨ ਨੇ ਕਿਹਾ ਕਿ ਫਿਲਮ ਬਾਰੇ ਆਏ ਸ਼੍ਰੋਮਣੀ ਕਮੇਟੀ ਦੇ ਬਿਆਨ ਤੋਂ ਮੈਂ ਖੁਸ਼ ਹਾਂ। ਮੈਂ ਇਸ ਲਈ ਵੀ ਖੁਸ਼ ਹਾਂ ਕਿ ਸਾਡੀ ਫਿਲਮ ਨੇ ਉਨ੍ਹਾਂ ਦੇ ਦਿਲਾਂ ਨੂੰ ਇੰਨੀ ਡੂੰਘਾਈ ਨਾਲ ਛੂਹਿਆ ਹੈ।”

ਅਮੀਰ ਦੀ ਫਿਲਮ ਲਾਲ ਸਿੰਘ ਚੱਢਾ ਨੂੰ ਬੈਨ ਕਰਨ ਦੀ ਆਵਾਜ਼ ਉਠਾਈ ਜਾ ਰਹੀ ਸੀ।  ਹੁਣ ਨਿਰਮਾਤਾਵਾਂ ਦੁਆਰਾ ਫਿਲਮ ਦੇ ਕਈ ਭਾਗਾਂ ਨੂੰ ਹਟਾਉਣ ਗਏ ਹਨ। ਜਲਦ ਹੀ ਇਹ ਫਿਲਮ ਦਰਸ਼ਕ ਦੀ ਕਚਹਿਰੀ ਵਿਚ ਹੋਵੇਗੀ।

ਇਹ ਫਿਲਮ ਪੰਜਾਬ ‘ਤੇ ਆਧਾਰਿਤ ਹੈ ਤੇ ਆਮਿਰ ਖਾਨ ਇਕ ਸਰਦਾਰ ਦਾ ਕਿਰਦਾਰ ਨਿਭਾਅ ਰਹੇ ਹਨ, ਨਿਰਮਾਤਾ ਹਰ ਇਕ ਵੇਰਵੇ ਨੂੰ ਸਹੀ ਢੰਗ ਨਾਲ ਲੈਣਾ ਚਾਹੁੰਦੇ ਸਨ ਤੇ ਹੁਣ ਜਦੋਂ ਫਿਲਮ ਤਿਆਰ ਹੈ, ਤਾਂ ਉਨ੍ਹਾਂ ਨੇ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਦਿਖਾਇਆ, ਜਿਨ੍ਹਾਂ ਨੂੰ ਫਿਲਮ ਨੂੰ ਪਸੰਦ ਕੀਤਾ ਗਿਆ। .

ਇਸ ਦੌਰਾਨ ਫਿਲਮ ਦੇ ਟ੍ਰੇਲਰ ਦੀ ਦੇਸ਼ ਭਰ ‘ਚ ਤਾਰੀਫ ਹੋ ਰਹੀ ਹੈ। ਦਰਸ਼ਕ ਟ੍ਰੇਲਰ ਦੇ ਹਰ ਫਰੇਮ ਨੂੰ ਪਸੰਦ ਕਰ ਰਹੇ ਹਨ ਅਤੇ ਸਿਨੇਮਾਘਰਾਂ ਵਿੱਚ ਫਿਲਮ ਦੇਖਣ ਲਈ ਉਤਸ਼ਾਹਿਤ ਹਨ।