ਅਜਨਾਲਾ, 8 ਫਰਵਰੀ| ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਦੇਰ ਸ਼ਾਮ ਅੱਤਵਾਦੀਆਂ ਵੱਲੋਂ ਟਾਰਗੈੱਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ, ਜਿਸ ਦੌਰਾਨ ਖੱਬਾ ਕਦਲ ਇਲਾਕੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਸ਼੍ਰੀਨਗਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਜਾਣਕਾਰੀ ਮੁਤਾਬਿਕ ਗੋਲੀ ਲੱਗਣ ਕਰਕੇ ਜਿੰਨਾ ਵਿਅਕਤੀਆਂ ਦੀ ਮੌਤ ਹੋਈ ਹੈ, ਇਹ ਦੋਵੇਂ ਦੋਸਤ ਸੀ, ਉਨ੍ਹਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਮੌਤ ਦੀ ਖਬਰ ਪਿੰਡ ਪਹੁੰਚਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਗੋਲੀਆਂ ਲੱਗਣ ਦੀ ਖਬਰ ਪਤਾ ਲੱਗਣ ਤੋਂ ਬਾਅਦ ਅੰਮ੍ਰਿਤਪਾਲ ਅਤੇ ਰੋਹਿਤ ਦੇ ਮਾਤਾ ਪਿਤਾ ਦੋਵਾਂ ਦੀ ਸਲਾਮਤੀ ਦੀ ਅਰਦਾਸ ਕਰ ਰਹੇ ਸੀ ਕਿ ਦੇਰ ਰਾਤ ਅਜਨਾਲ਼ਾ ਠਾਣੇ ਦੇ ਐਸਐਚਓ ਹਰਜਿੰਦਰ ਸਿੰਘ ਖਹਿਰਾ ਮ੍ਰਿਤਕ ਅੰਮ੍ਰਿਤਪਾਲ ਅਤੇ ਰੋਹਿਤ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਦੀ ਮੌਤ ਦੀ ਖਬਰ ਪਰਿਵਾਰ ਨੂੰ ਦੱਸੀ। ਦੋਨਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਅਤੇ ਰੋਹਿਤ ਬੀਤੇ ਦਿਨ ਹੀ ਸ਼੍ਰੀਨਗਰ ‘ਚ ਲੱਕੜ ਦਾ ਕੰਮ ਕਰਨ ਲਈ ਗਏ ਸੀ। ਰੋਹਿਤ ਪਹਿਲੀ ਵਾਰ ਕੰਮ ਕਰਨ ਲਈ ਸ਼੍ਰੀਨਗਰ ਆਪਣੇ ਦੋਸਤ ਅੰਮ੍ਰਿਤਪਲ ਨਾਲ ਗਿਆ ਸੀ