ਜਲੰਧਰ | ਬੀਐਸਐਫ ਚੌਕ ਵਿੱਚ ਮਾਸਕ ਵਾਲਿਆਂ ਨੂੰ ਵੀ ਰੋਕ-ਰੋਕ ਕੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਕੋਰੋਨਾ ਟੈਸਟ ਕੀਤੇ।
ਸੋਮਵਾਰ ਨੂੰ ਦੁਪਹਿਰ ਸਾਢੇ 12 ਵਜੇ ਦੇ ਕਰੀਬ ਬੀਐਸਐਫ ਚੌਕ ਵਿੱਚ ਨਾਕਾ ਲਗਾਇਆ ਹੋਇਆ ਸੀ। ਪੁਲਿਸ ਮੁਲਾਜ਼ਮ ਨੇ ਇੱਕ ਜ਼ਮੈਟੋ ਵਾਲੇ ਕਰਮਚਾਰੀ ਨੂੰ ਰੋਕ ਕੇ ਸੈਂਪਲ ਦੇਣ ਲਈ ਕਿਹਾ। ਮਾਸਕ ਪਾ ਕੇ ਜਾ ਰਹੇ ਕਰਮਚਾਰੀ ਨੇ ਟੈਸਟ ਕਰਵਾਉਣ ਤੋਂ ਨਾਂਹ ਕਰ ਦਿੱਤੀ।
ਦੋਹਾਂ ਵਿਚਾਲੇ ਕਾਫੀ ਬਹਿਸਬਾਜੀ ਤੋਂ ਬਾਅਦ ਜ਼ਮੈਟੋ ਦੇ ਕਰਮਚਾਰੀ ਨੇ ਪੁਲਿਸ ਮੁਲਾਜ਼ਮ ਨੂੰ ਕਿਹਾ ਕਿ ਪਹਿਲਾਂ ਤੁਸੀਂ ਕੋਰੋਨਾ ਟੈਸਟ ਕਰਵਾਓ। ਇਸ ਤੋਂ ਬਾਅਦ ਪਹਿਲਾਂ ਪੁਲਿਸ ਮੁਲਾਜ਼ਮ ਨੇ ਆਪਣਾ ਸੈਂਪਲ ਦਿੱਤਾ ਫਿਰ ਜ਼ਮੈਟੋ ਵਾਲੇ ਕਰਮਚਾਰੀ ਨੇ ਆਪਣਾ ਕੋਰੋਨਾ ਟੈਸਟ ਲਈ ਸੈਂਪਲ ਦਿੱਤਾ।
ਮੌਕੇ ਉੱਤੇ ਮੌਜੂਦ ਸਿਹਤ ਵਿਭਾਗ ਦੀ ਟੀਮ ਦੀ ਇੱਕ ਮੈਂਬਰ ਨੇ ਦੱਸਿਆ ਕਿ ਅੱਜ ਉਹ 150 ਕੋਰੋਨਾ ਸੈਂਪਲਾਂ ਦਾ ਟਾਰਗੇਟ ਲੈ ਕੇ ਆਏ ਹਨ। ਇਸੇ ਤਹਿਤ ਸੈਂਪਲ ਲਏ ਜਾ ਰਹੇ ਹਨ।
ਵੇਖੋ ਵੀਡੀਓ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।