ਚੰਡੀਗੜ੍ਹ . ਖੇਤੀ ਸੋਧ ਬਿੱਲਾਂ ਖਿਲਾਫ ਦੇਸ਼ ਭਰ ‘ਚ ਕਿਸਾਨ ਜਥੇਬੰਦੀਆਂ ਤੇ ਕਈ ਸਿਆਸੀ ਪਾਰਟੀਆਂ ਇਕਜੁੱਟ ਹੋ ਗਈਆਂ ਹਨ। ਅਜਿਹੇ ‘ਚ ਪਿਛਲੇ ਕਈ ਦਿਨਾਂ ਤੋਂ ਸਵਾਲ ਉੱਠ ਰਹੇ ਸਨ ਕਿ ਆਖਰ ਅਕਸਰ ਪੰਜਾਬ ਦਾ ਹੇਜ਼ ਜਤਾਉਣ ਵਾਲੇ ਨਵਜੋਤ ਸਿੱਧੂ ਕਿੱਥੇ ਅਲੋਪ ਹਨ ਪਰ ਹੁਣ ਹਰਸਿਮਰਤ ਬਾਦਲ ਵੱਲੋਂ ਕੇਂਦਰੀ ਕੈਬਨਿਟ ‘ਚੋਂ ਅਸਤੀਫਾ ਦੇਣ ਮਗਰੋਂ ਸਿੱਧੂ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ।

ਦਰਅਸਲ ਸਿੱਧੂ ਨੇ 2019 ਤੋਂ ਬਾਅਦ ਕਿਸਾਨਾਂ ਦੇ ਹੱਕ ‘ਚ ਪਹਿਲਾ ਟਵੀਟ ਕੀਤਾ ਹੈ। ਸਿੱਧੂ ਨੇ ਜਿੱਥੇ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ, ਉੱਥੇ ਹੀ ਅਸਿੱਧੇ ਤੌਰ ‘ਤੇ ਪੋਲਾ ਜਿਹਾ ਮੋਦੀ ਸਰਕਾਰ ‘ਤੇ ਵੀ ਤਨਜ਼ ਕੱਸਿਆ ਹੈ।

ਸਿੱਧੂ ਦੀ ਚੁੱਪੀ ‘ਤੇ ਕਿਆਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਉਹ ਬੀਜੇਪੀ ‘ਚ ਵਾਪਸੀ ਬਾਰੇ ਸੋਚ ਰਹੇ ਹਨ। ਇਸੇ ਲਈ ਜਦੋਂ ਦੇਸ਼ ਦੇ ਕਿਸਾਨ ਤੇ ਹੋਰ ਸਿਆਸੀ ਪਾਰਟੀਆਂ ਸੜਕਾਂ ‘ਤੇ ਹਨ ਤਾਂ ਉਸ ਵੇਲੇ ਹਰ ਮੁੱਦੇ ‘ਤੇ ਬੇਬਾਕੀ ਨਾਲ ਬੋਲਣ ਵਾਲੇ ਸਿੱਧੂ ਚੁੱਪ ਕਿਉਂ ਹਨ।