ਹੁਸ਼ਿਆਰਪੁਰ (ਅਮਰੀਕ ਕੁਮਾਰ) | ਪਤਨੀ ਨਾਲ ਹੋਏ ਇੱਕ ਘਰੇਲੂ ਝਗੜੇ ਤੋਂ ਬਾਅਦ ਪਤੀ ਨੇ ਆਪਣੇ ਹੀ ਡੇਢ ਸਾਲ ਦੇ ਮਾਸੂਮ ਬੱਚੇ ਨੂੰ ਕੁੱਟ-ਕੁੱਟ ਮਾਰ ਦਿੱਤਾ ਹੈ।

ਐਸਐਚਓ ਦੇਸਰਾਜ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਇਲਾਕੇ ਦੀ ਪਾਰਕ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਸੁਨੀਲ ਆਪਣੀ ਪਤਨੀ ਅੰਜਲੀ ਅਤੇ ਡੇਢ ਸਾਲ ਦੇ ਬੱਚੇ ਸ਼ਿਵਾ ਨਾਲ ਪਾਰਕ ‘ਚ ਪਿਛਲੇ ਕੁੱਝ ਦਿਨਾਂ ਤੋਂ ਰਹਿ ਰਿਹਾ ਸੀ। ਬੀਤੀ ਰਾਤ ਪਤੀ-ਪਤਨੀ ਦਾ ਕਿਸੇ ਗੱਲ ਤੋਂ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਪਤਨੀ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੀ ਗਈ।

ਨਸ਼ੇ ਦੀ ਹਾਲਤ ਵਿੱਚ ਸੁਨੀਲ ਨੇ ਆਪਣੇ ਡੇਢ ਸਾਲ ਦੇ ਬੱਚੇ ਨੂੰ ਜ਼ਮੀਨ ਉੱਤੇ ਸੁੱਟ-ਸੁੱਟ ਮਾਰ ਦਿੱਤਾ। ਸਵੇਰੇ ਲੋਕਾਂ ਨੇ ਬੱਚੇ ਦੀ ਲਾਸ਼ ਵੇਖੀ।

ਅਰੋਪੀ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਆਪਣਾ ਗੁਨਾਹ ਕਬੂਲਦਿਆਂ ਦੱਸਿਆ ਕਿ ਗੁੱਸੇ ‘ਚ ਉਸ ਨੇ ਆਪਣੇ ਬੱਚੇ ਨੂੰ ਮੰਜੇ ਤੋਂ ਥੱਲੇ ਸੁੱਟ ਦਿੱਤਾ ਸੀ। ਸਵੇਰੇ ਵੇਖਿਆ ਤਾਂ ਉਹ ਮਰ ਚੁੱਕਾ ਸੀ।

ਵੇਖੋ ਵੀਡੀਓ