ਗੋਇੰਦਵਾਲ| ਜੇਲ੍ਹ ਵਿੱਚ ਗੈਂਗਵਾਰ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀਆਂ ਲਾਸ਼ਾਂ ਕੋਲ ਖੜ੍ਹ ਕੇ ਗੈਂਗਸਟਰ ਜਸ਼ਨ ਮਨਾ ਰਹੇ ਹਨ ਅਤੇ ਜੱਗੂ ਭਗਵਾਨਪੁਰੀਆ ਨੂੰ ਸ਼ਰੇਆਮ ਲਲਕਾਰਿਆ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਗੈਂਗਸਟਰ ਕਹਿ ਰਹੇ ਹਨ ਕਿ ਤੁਫ਼ਾਨ ਅਤੇ ਮੋਹਣਾ ਦੋਵੇਂ ਠੋਕ ਦਿੱਤੇ। ਇਹ ਬਦਮਾਸ਼ੀ ਕਰਦੇ ਸੀ। ਆਹ ਪਏ ਨੇ ਦੋਵੇਂ, ਇਨ੍ਹਾਂ ਨੂੰ ਅਸੀਂ ਮਾਰਿਆ ਹੈ। ਉਹ ਜੱਗੂ ਨੂੰ ਰੱਬ ਮੰਨਦੇ ਸਨ।

ਜ਼ਿਕਰਯੋਗ ਹੈ ਕਿ ਗੋਇੰਦਵਾਲ ਜੇਲ੍ਹ ਵਿੱਚ ਮੂਸੇਵਾਲਾ ਦੇ ਕਾਤਲਾਂ ਵਿਚਾਲੇ ਹਿੰਸਕ ਝੜਪ ਹੋ ਗਈ। ਜਿਸ ਵਿੱਚ ਬਦਮਾਸ਼ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਮਾਰਿਆ ਗਿਆ ਅਤੇ ਕੇਸ਼ਵ ਨਾਂ ਦੇ ਬਦਮਾਸ਼ ਨੂੰ ਗੰਭੀਰ ਸੱਟਾਂ ਲੱਗੀਆਂ। ਇਹ ਗੈਂਗ ਵਾਰ ਲਾਰੈਂਸ ਗੈਂਗ ਅਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਕਾਰਕੁਨਾਂ ਦਰਮਿਆਨ ਹੋਈ ਸੀ। ਲਾਰੈਂਸ ਗੈਂਗ ਦੀ ਤਰਫੋਂ ਜੱਗੂ ਦੇ ਗੁੰਡਿਆਂ ਦੇ ਕਤਲ ਵਿੱਚ ਅੰਕਿਤ ਸੇਰਸਾ ਦਾ ਨਾਂ ਵੀ ਸ਼ਾਮਲ ਸੀ।

AddThis Website Tools