ਫਿਰੋਜ਼ਪੁਰ | ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਵਿਆਹ ਤੋਂ ਪਹਿਲਾਂ ਹੀ ਇੱਕ ਲੜਕੀ ਦੀ ਮੌਤ ਹੋ ਗਈ ਹੈ। ਤਿੰਨ ਮਹੀਨੇ ਪਹਿਲਾਂ ਕੁੜੀ-ਮੁੰਡੇ ਦੀ ਸਗਾਈ ਹੋਈ ਸੀ। ਇਸ ਦੌਰਾਨ ਉਹ ਪ੍ਰੀਵੈਡ ਸ਼ੂਟ ਲਈ ਕਸ਼ਮੀਰ ਗਏ ਅਤੇ ਉੱਥੇ ਦੋਹਾਂ ਵਿਚਾਲੇ ਸ਼ਰੀਰਕ ਸੰਬੰਧ ਵੀ ਬਣੇ। ਵਾਪਸ ਆਉਣ ਤੋਂ ਬਾਅਦ ਮੁੰਡੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਕੁੜੀ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਪੀੜਤ ਕੁੜੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ 20 ਸਾਲ ਦੀ ਕੁੜੀ ਦੀ ਜੁਲਾਈ ਵਿੱਚ ਗਿਲ ਪਿੰਡ ਦੇ ਸੁਖਦੇਵ ਸਿੰਘ ਨਾਲ ਸਗਾਈ ਹੋਈ ਸੀ। ਇਸ ਤੋਂ ਬਾਅਦ ਸਾਰਾ ਕੁਝ ਠੀਕ ਚੱਲ ਰਿਹਾ ਸੀ। ਨਵੰਬਰ ਮਹੀਨੇ ਦੀ 26 ਤਰਕੀ ਨੂੰ ਵਿਆਹ ਹੋਣਾ ਸੀ।

ਸੁਖਦੇਵ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਕਸ਼ਮੀਰ ਜਾ ਕੇ ਪ੍ਰੀ ਵੈਡਿੰਗ ਸ਼ੂਟ ਕਰਾਉਣਾ ਹੈ। ਕੁੜੀ-ਮੁੰਡਾ ਇੱਕ ਅਕਤੂਬਰ ਤੋਂ 3 ਅਕਤੂਬਰ ਤੱਕ ਕਸ਼ਮੀਰ ਰਹੇ। ਵਾਪਸ ਆਉਣ ਤੋਂ ਬਾਅਦ ਮੁੰਡੇ ਨੇ ਕੁੜੀ ਨੂੰ ਮੈਸੇਜ ਕਰਕੇ ਵਿਆਹ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਲੜਕੀ ਦਾ ਕਰੈਕਟਰ ਠੀਕ ਨਹੀਂ ਹੈ। ਅਕਤੂਬਰ ਦੀ 21 ਤਰੀਕ ਨੂੰ ਮੁੰਡੇ ਦੇ ਘਰ ਗਏ ਤਾਂ ਉਸ ਦੇ ਪਰਿਵਾਰ ਨੇ ਬੇਇਜ਼ਤੀ ਕੀਤੀ। ਪਿਓ ਦੀ ਬੇਇਜ਼ਤੀ ਤੋਂ ਪ੍ਰੇਸ਼ਾਨ ਹੋ ਕੁੜੀ ਨੇ ਉਸੇ ਰਾਤ ਨੂੰ ਨਹਿਰ ‘ਚ ਛਾਲ ਮਾਰ ਦਿੱਤੀ। ਦੋ ਦਿਨ ਬਾਅਦ ਕੁੜੀ ਦੀ ਲਾਸ਼ ਬਰਾਮਦ ਹੋਈ।

ਏਐਸਆਈ ਰਾਜ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਖਿਲਾਫ 306 ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਅਰੋਪੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ