&NewLine;<p class&equals;"wp-block-paragraph"><strong>ਸ੍ਰੀ ਮੁਕਤਸਰ ਸਾਹਿਬ &lpar;ਤਰਸੇਮ ਢੁੱਡੀ&rpar; &vert; <&sol;strong>ਮੁਕਤਸਰ ਜਿਲੇ ਦੇ ਪਿੰਡ ਰਣਜੀਤਗੜ੍ਹ ਝੁੱਗੇ &OpenCurlyQuote;ਚ ਦਿਲ ਨੂੰ ਝੰਝੋੜਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਫੌਜੀ ਨੇ ਨੇ ਪਤਨੀ ਨਾਲ ਕਲੇਸ਼ ਦੇ ਕਾਰਨ ਆਪਣੀ ਦਸ ਮਹੀਨੇ ਦੀ ਮਸੂਮ ਬੱਚੀ ਨੂੰ ਫਰਸ਼ &OpenCurlyQuote;ਤੇ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨ &OpenCurlyQuote;ਤੇ ਉਸਦੇ ਪਤੀ&comma; ਸੱਸ ਸਹੁਰੇ ਖਿਲਾਫ ਕੇਸ ਦਰਜ ਕਰ ਲਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੂੰ ਦਿੱਤੇ ਬਿਆਨ &OpenCurlyQuote;ਚ ਫਿਰੋਜਪੁਰ ਜਿਲੇ ਦੇ ਪਿੰਡ ਲੱਖੋਕੇ ਬਹਿਰਾਮ ਦੀ ਅਮਨਦੀਪ ਕੌਰ ਨੇ ਦੱਸਿਆ ਕਿ ਲਗਭਗ ਡੇਢ ਸਾਲ ਪਹਿਲਾਂ ਉਸ ਦਾ ਵਿਆਹ ਫੌਜੀ ਸਤਨਾਮ ਸਿੰਘ ਨਾਲ ਹੋਇਆ ਸੀ। ਸਤਨਾਮ ਅੰਬਾਲਾ ਕੈਂਟ &OpenCurlyQuote;ਚ ਤੈਨਾਤ ਹੈ। ਵਿਆਹ ਦੇ ਕੁੱਝ ਮਹੀਨਿਆਂ ਮਗਰੋਂ ਹੀ ਸਤਨਾਮ ਤੇ ਉਸਦੇ ਮਾਂ-ਪਿਉ ਨਾਲ ਉਸਦਾ ਕਲੇਸ਼ ਰਹਿਣ ਲੱਗਾ ਤੇ ਸਹੁਰੇ ਪਰਿਵਾਰ ਵਾਲਿਆਂ ਨੇ ਉਸਨੂੰ ਘਰੋਂ ਕੱਢ ਦਿੱਤਾ। ਉਸ ਵੇਲੇ ਉਹ ਗਰਭਵਤੀ ਸੀ। ਉਸ ਨੇ ਬਾਅਦ ਵਿੱਚ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਰਹਿਮਤ ਰੱਖਿਆ। ਅਮਨਦੀਪ ਕੌਰ ਨੇ ਫੌਜ ਦੇ ਅਧਿਕਾਰੀਆਂ ਨੂੰ ਵੀ ਇਸਦੀ ਸ਼ਿਕਾਇਤ ਕੀਤੀ ਸੀ। ਫੌਜ ਦੇ ਅਧਿਕਾਰੀਆਂ ਦੇ ਕਹਿਣ &OpenCurlyQuote;ਤੇ ਉਹ 20 ਦਿਨਾਂ ਲਈ ਆਪਣੇ ਪਤੀ ਨਾਲ ਵਾਪਸ ਸਹੁਰੇ ਘਰ ਚਲੀ ਗਈ ਪਰ ਕਲੇਸ਼ ਖਤਮ ਨਾ ਹੋਇਆ। ਪਤੀ ਸਤਨਾਮ&comma; ਸਹੁਰਾ ਸੁਖਚੈਨ ਸਿੰਘ ਅਤੇ ਸੱਸ ਸਵਰਣ ਕੌਰ ਰਹਿਮਤ ਨੂੰ ਕਿਸੇ ਹੋਰ ਦੀ ਬੱਚੀ ਕਰਾਰ ਦਿੰਦਿਆਂ ਚਰਿੱਤਰ &OpenCurlyQuote;ਤੇ ਸ਼ੱਕ ਕਰਨ ਲੱਗੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਮਨਦੀਪ ਨੇ ਦੱਸਿਆ ਕਿ ਘਟਨਾ ਵੇਲੇ ਉਸਦਾ ਪਿਉ ਜਸਵਿੰਦਰ ਸਿੰਘ ਉਨ੍ਹਾਂ ਨੂੰ ਕਪੜੇ ਦੇਣ ਘਰ ਆਇਆ ਸੀ। ਇਸੇ ਦੌਰਾਨ ਉਸਦਾ ਪਤੀ ਤੇ ਸੱਸ ਸਸੁਰਾ ਉਸਦੀ ਬੱਚੀ ਨੂੰ ਕਲੇਸ਼ ਦੀ ਜੜ ਦੱਸਣ ਲੱਗੇ। ਤੈਸ਼ &OpenCurlyQuote;ਚ ਆਏ ਸਤਨਾਮ ਨੇ ਰਹਿਮਤ ਨੂੰ ਉਸ ਦੀ ਗੋਦ &OpenCurlyQuote;ਚੋਂ ਚੁਕ ਕੇ ਲੱਤਾਂ ਤੋਂ ਫੜ੍ਹ ਜ਼ਮੀਨ ਉੱਤੇ ਸੁੱਟ ਦਿੱਤਾ। ਅਸੀਂ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਬੱਚੀ ਨੂੰ ਮ੍ਰਿਤ ਐਲਾਨ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਥਾਣਾ ਸਦਰ ਦੇ ਐਸਐਚਓ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨ ਤੇ ਪਤੀ&comma; ਸੱਸ ਅਤੇ ਸਹੁਰੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ &OpenCurlyQuote;ਚ ਸੁਖਚੈਨ ਸਿੰਘ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ। ਮੁੱਖ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;