ਚੰਡੀਗੜ੍ਹ, 7 ਦਸੰਬਰ| ਚੰਡੀਗੜ੍ਹ ਤੋਂ ਦਿਲ ਨੂੰ ਦਹਿਲਾਉਂਦੀ ਖਬਰ ਸਾਹਮਣੇ ਆਈ ਹੈ। ਇਥੇ ਦੇ ਮਨੀਮਾਜਰਾ ਵਿਚ ਇਕ ਘਰ ਦਾ ਲੈਂਟਰ ਤੋੜਦਿਆਂ ਛੱਤ ਡਿਗਣ ਨਾਲ ਇਕ ਮਹਿਲਾ ਸਣੇ ਦੋ ਬੱਚਿਆਂ ਦੇ ਮਲਬੇ ਹੇਠਾਂ ਦੱਬਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।

ਪੁਰਾਣੀ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਂਦੇ ਸਮੇਂ ਇਹ ਹਾਦਸਾ ਵਾਪਰਿਆ ਹੈ। ਲੈਂਟਰ ਤੋੜਦੇ ਸਮੇਂ ਇੱਕ ਔਰਤ ਸਮੇਤ ਦੋ ਬੱਚੇ ਮਲਬੇ ਹੇਠ ਦੱਬ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਜ਼ਖ਼ਮੀ ਔਰਤ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੋਵਾਂ ਬੱਚਿਆਂ ਦੀ ਉਮਰ ਕਰੀਬ 7 ਸਾਲ ਹੈ। ਦੋਵਾਂ ਨੂੰ ਇਲਾਜ ਲਈ ਲਿਜਾਇਆ ਗਿਆ ਹੈ। ਪੁਲਿਸ ਨੇ ਮਕਾਨ ਮਾਲਕ ਕੁਸੁਮ ਲਤਾ ਅਤੇ ਠੇਕੇਦਾਰ ਚੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।