<p><strong>ਅਬੋਹਰ &vert; <&sol;strong>ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਅਬੋਹਰ ਵਿਚ ਕਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਕਾਰ ਚਾਲਕ ਆਪਣੇ ਰਿਸ਼ਤੇਦਾਰਾਂ ਨੂੰ ਮਲੋਟ ਚੌਕ ਵਿਖੇ ਵਿਆਹ ਲਈ ਉਤਾਰ ਰਿਹਾ ਸੀ। ਇਸ ਹਾਦਸੇ ਵਿਚ ਲੜਕੀ ਦੇ ਚਾਚੇ ਦੀ ਮੌਤ ਹੋ ਗਈ&comma; ਜਦਕਿ ਇਕ ਵਿਅਕਤੀ ਅਤੇ 9 ਸਾਲ ਦਾ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਥੋਂ ਰੈਫਰ ਕਰ ਦਿੱਤਾ ਗਿਆ।<&sol;p>&NewLine;<p>ਹਾਦਸੇ ਤੋਂ ਬਾਅਦ ਵਿਆਹ ਵਾਲੇ ਘਰ ਵਿਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਦੇ ਰਹਿਣ ਵਾਲੇ 50 ਸਾਲ ਦੇ ਸੁਰਿੰਦਰ ਪੁੱਤਰ ਭਗੀਰਥ ਦੇ ਭਰਾ ਰਾਧੇ ਕ੍ਰਿਸ਼ਨ ਦੀ ਕਰੀਬ 2 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸਦੀ ਲੜਕੀ ਦੇ ਵਿਆਹ ਲਈ ਪੂਰੇ ਪ੍ਰਬੰਧ ਸੁਰਿੰਦਰ ਕਰ ਰਿਹਾ ਸੀ। ਅੱਜ ਸਵੇਰੇ ਉਸ ਦੀ ਭਤੀਜੀ ਦਾ ਵਿਆਹ ਸੀ।<&sol;p>&NewLine;<p>ਬੀਤੀ ਰਾਤ ਸੁਰਿੰਦਰ&comma; ਉਸ ਦਾ ਰਿਸ਼ਤੇਦਾਰ ਵਿਨੋਦ ਕੁਮਾਰ ਅਤੇ 9 ਸਾਲ ਦਾ ਬੱਚਾ ਪ੍ਰਦੀਪ ਖਾਲਸਾ ਕਾਲਜ ਅਬੋਹਰ ਮਲੋਟ ਰੋਡ ਨੇੜੇ ਕਾਰ ਵਿਚ ਹੋਰ ਰਿਸ਼ਤੇਦਾਰਾਂ ਨੂੰ ਛੱਡ ਕੇ ਘਰ ਪਰਤ ਰਹੇ ਸਨ ਕਿ ਜਦੋਂ ਕਾਲਜ ਨੇੜੇ ਆ ਰਹੇ ਸਨ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ&comma; ਜਿਸ ਕਾਰਨ ਸੁਰਿੰਦਰ ਦੀ ਮੌਕੇ &OpenCurlyQuote;ਤੇ ਹੀ ਮੌਤ ਹੋ ਗਈ ਜਦਕਿ ਵਿਨੋਦ ਅਤੇ ਬੱਚਾ ਜ਼ਖਮੀ ਹੋ ਗਏ। ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਵਿਨੋਦ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ।<&sol;p>&NewLine;<p>ਮ੍ਰਿਤਕ ਸੁਰਿੰਦਰ ਦੀਆਂ ਖ਼ੁਦ 4 ਧੀਆਂ ਅਤੇ ਇਕ ਪੁੱਤਰ ਹੈ&comma; ਜਿਨ੍ਹਾਂ ਵਿਚੋਂ 2 ਧੀਆਂ ਦਾ ਪਹਿਲਾਂ ਵਿਆਹ ਹੋਇਆ ਸੀ ਅਤੇ 2 ਧੀਆਂ ਦਾ ਵਿਆਹ 15 ਦਿਨ ਪਹਿਲਾਂ ਹੋਇਆ ਸੀ ਅਤੇ ਅੱਜ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਨੇ ਆਪਣੀ ਭਤੀਜੀ ਦਾ ਵਿਆਹ ਕਰਨਾ ਸੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;