ਅਬੋਹਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਠਾਕਰ ਆਬਾਦੀ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਨੇ ਬੀਤੀ ਰਾਤ ਦੋਸਤ ਦੇ ਸਾਹਮਣੇ ਮਲੂਕਪੁਰਾ ਮਾਈਨਰ ਵਿਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਇਕ ਦੋਸਤ ਨੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਨਾਲ ਰਾਤ ਭਰ ਭਾਲ ਕੀਤੀ। ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਦਲਮੀਰਖੇੜਾ ਨੇੜਿਓਂ ਮਿਲੀ। ਇਸ ਨੂੰ ਥਾਣਾ ਸਿਟੀ ਦੀ ਪੁਲਿਸ ਵਲੋਂ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਕ ਦੋਸਤ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ‘ਤੇ ਹਨੂੰਮਾਨਗੜ੍ਹ ਰੋਡ ‘ਤੇ ਸਥਿਤ ਮਲੂਕਪੁਰਾ ਮਾਈਨਰ ਪਹੁੰਚ ਗਏ ਪਰ ਜਦੋਂ ਕੁਸ਼ਲ ਉਥੇ ਪਹੁੰਚਿਆ ਤਾਂ ਸਾਵਨ ਨੇ ਉਸ ਦੇ ਸਾਹਮਣੇ ਨਹਿਰ ਵਿਚ ਪੁਲ ਤੋਂ ਛਾਲ ਮਾਰ ਦਿੱਤੀ। ਉਸ ਦੇ ਦੋਸਤ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਨਹੀਂ ਬਚਾਅ ਸਕਿਆ। ਇਸ ਦੀ ਸੂਚਨਾ ਵਿਸ਼ਾਲ ਨੇ ਰਿਸ਼ਤੇਦਾਰਾਂ ਨੂੰ ਦਿੱਤੀ। ਸ਼ਨੀਵਾਰ ਸਵੇਰੇ ਸਮਾਜ ਸੇਵੀ ਸੰਸਥਾ ਨੂੰ ਸੂਚਨਾ ਮਿਲੀ ਕਿ ਪਿੰਡ ਦਲਮੀਰਖੇੜਾ ਨੇੜੇ ਨਹਿਰ ਵਿਚ ਇਕ ਲਾਸ਼ ਪਈ ਹੈ, ਜਿਸ ‘ਤੇ ਕਮੇਟੀ ਦੇ ਸੇਵਾਦਾਰ ਸੋਨੂੰ ਗਰੋਵਰ ਅਤੇ ਮੋਨੂੰ ਗਰੋਵਰ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢਿਆ।

ਜਾਣਕਾਰੀ ਅਨੁਸਾਰ ਸਾਵਨ ਕਾਇਤ ਪੁੱਤਰ ਪ੍ਰਦੀਪ ਕੁਮਾਰ ਵਾਸੀ ਠਾਕਰ ਅਬਾਦੀ ਗਲੀ ਨੰ. 3 ਕਲੀਨਿਕ ’ਤੇ ਕੰਮ ਕਰਦਾ ਸੀ ਅਤੇ ਅਣਵਿਆਹਿਆ ਸੀ। ਬੀਤੀ ਰਾਤ ਕਰੀਬ 11.30 ਵਜੇ ਉਸ ਨੇ ਆਪਣੇ ਦੋਸਤ ਕੁਸ਼ਲ ਨੂੰ ਫੋਨ ਕਰਕੇ ਕਿਹਾ ਕਿ ਉਹ ਨਹਿਰ ਵਿਚ ਛਾਲ ਮਾਰ ਕੇ ਜਾਨ ਦੇਣ ਜਾ ਰਿਹਾ ਹੈ।

ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਹਿਰ ‘ਚ ਛਾਲ ਮਾਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਜੇਬ ‘ਚੋਂ ਮੋਬਾਇਲ ਅਤੇ ਪੈਸੇ ਕੱਢ ਕੇ ਕੰਢੇ ‘ਤੇ ਰੱਖੇ ਅਤੇ ਫਿਰ ਨਹਿਰ ‘ਚ ਛਾਲ ਮਾਰ ਦਿੱਤੀ। ਮਾਮਲੇ ਦੀ ਜਾਂਚ ਥਾਣਾ ਸਿਟੀ ਦੋ ਦੇ ਏ.ਐਸ.ਆਈ. ਸੁਖਮੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਿਨ੍ਹਾਂ ਦੱਸਿਆ ਕਿ ਅਜੇ ਤਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਜਾਂਚ ਕਰ ਰਹੀ ਹੈ।