ਜਲੰਧਰ | ਜਲੰਧਰ ‘ਚ ਹਥਿਆਰ ਦੀ ਨੋਕ ‘ਤੇ ਇਕ ਨਾਬਾਲਿਗ ਲੜਕੀ ਦੇ ਘਰ ਵਾਲਿਆਂ ਨੂੰ ਡਰਾ-ਧਮਕਾ ਕੇ ਲੜਕਾ ਘਰ ‘ਚ ਵੜ ਗਿਆ। ਇਹਾ ਨਹੀਂ, ਸਿਰਫਿਰੇ ਆਸ਼ਿਕ ਨੇ ਹਥਿਆਰ ਦੀ ਨੋਕ ‘ਤੇ ਨਾਬਾਲਿਗ ਲੜਕੀ ਦੇ ਕਮਰੇ ‘ਚ ਹੁੱਲੜਬਾਜ਼ੀ ਕੀਤੀ ਤੇ ਉਸ ਦੇ ਛੋਟੇ ਭਰਾ ਅਤੇ ਮਾਤਾ-ਪਿਤਾ ਨੂੰ ਜਾਨੋਂ ਮਾਰਨ ਧਮਕੀ ਦਿੱਤੀ।
ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ‘ਚ ਨਾਬਾਲਿਗਾ ਨੂੰ ਆਪਣੀ ਪ੍ਰੇਮਿਕਾ ਦੱਸ ਕੇ ਘਰ ਪਹੁੰਚੇ ਲੜਕੇ ਨੇ ਹਵਾ ‘ਚ ਚਾਕੂਨੁਮਾ ਹਥਿਆਰ ਲਹਿਰਾਇਆ ਤੇ ਸਾਰਿਆਂ ਨੂੰ ਮਾਰਨ ਦੀ ਧਮਕੀ ਦਿੱਤੀ। ਪੀੜਤ ਪਰਿਵਾਰ ਦਾ ਆਰੋਪ ਹੈ ਕਿ ਹਥਿਆਰ ਦੀ ਨੋਕ ‘ਤੇ ਉਨ੍ਹਾਂ ਦੀ ਨਾਬਾਲਿਗ ਬੇਟੀ ਨਾਲ ਰਾਤ ਨੂੰ ਕਮਰੇ ‘ਚ ਉਕਤ ਆਰੋਪੀ ਰਿਹਾ।
ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਕੁੜੀ ਨੂੰ ਉਕਤ ਲੜਕੇ ਨੇ ਆਪਣੇ ਜਾਲ ‘ਚ ਫਸਾ ਲਿਆ ਹੈ, ਜਿਸ ਨੂੰ ਉਹ ਰਾਤ ਮਿਲਣ ਆਇਆ। ਲੜਕੇ ਨੂੰ ਮਨ੍ਹਾ ਕੀਤਾ ਤਾਂ ਉਸ ਨੇ ਹਥਿਆਰ ਕੱਢ ਲਿਆ ਤੇ ਡਰਾਉਣ ਲੱਗਾ। ਆਰੋਪੀ ਨੇ ਪ੍ਰੇਮਿਕਾ ਦੇ ਛੋਟੇ ਭਰਾ ਦੇ ਸਿਰ ‘ਤੇ ਤਮੰਚਾ ਤਾਣ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।