<p><strong>ਚੰਡੀਗੜ੍ਹ&comma; 29 ਮਈ &vert;<&sol;strong> ਖਡੂਰ ਸਾਹਿਬ ਲੋਕ ਸਭਾ ਹਲਕੇ &&num;8216&semi;ਚ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਬੁੱਧਵਾਰ ਨੂੰ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਭੁਪਿੰਦਰ ਸਿੰਘ ਸੰਧੂ &lpar;ਬਿੱਟੂ&rpar; &OpenCurlyQuote;ਆਪ’ &&num;8216&semi;ਚ ਸ਼ਾਮਲ ਹੋ ਗਏ ਹਨ।<&sol;p>&NewLine;<p>ਆਜ਼ਾਦ ਉਮੀਦਵਾਰ ਵਜੋਂ ਵਿਧਾਇਕ ਦੀ ਚੋਣ ਲੜਨ ਤੋਂ ਪਹਿਲਾਂ ਭੁਪਿੰਦਰ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਮੈਂਬਰ ਸਨ। ਉਹ 2016 &&num;8216&semi;ਚ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ 2011 &&num;8216&semi;ਚ ਰੇਲਵੇ ਬੋਰਡ &lpar;ਉੱਤਰੀ&rpar; ਦੇ ਮੈਂਬਰ ਸਨ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਖਵਾਸਪੁਰ ਦੇ ਸਰਪੰਚ ਵਜੋਂ ਕੀਤੀ। ਉਹ ਖਡੂਰ ਸਾਹਿਬ ਦੇ ਮੈਂਬਰ ਬਲਾਕ ਸੰਮਤੀ&comma; ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਖੇਤੀਬਾੜੀ ਸਹਿਕਾਰੀ ਸਭਾ ਭਾਰੋਵਾਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਭੁਪਿੰਦਰ ਸਿੰਘ ਸੰਧੂ ਪਿਛਲੇ 25 ਸਾਲਾਂ ਤੋਂ ਸਿਆਸਤ &&num;8216&semi;ਚ ਸਰਗਰਮ ਹਨ&comma; ਉਨ੍ਹਾਂ ਦੀ ਖਡੂਰ ਸਾਹਿਬ ਹਲਕੇ &&num;8216&semi;ਚ ਚੰਗੀ ਪਕੜ ਹੈ। ਆਮ ਆਦਮੀ ਪਾਰਟੀ &&num;8216&semi;ਚ ਉਨ੍ਹਾਂ ਦੀ ਮੌਜੂਦਗੀ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ।<&sol;p>&NewLine;<p>ਉਨ੍ਹਾਂ ਤੋਂ ਇਲਾਵਾ ਐਨ&period;ਐਸ&period;ਯੂ&period;ਆਈ&period; ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਕੰਵਰ ਸੰਧੂ ਵੀ ਆਮ ਆਦਮੀ ਪਾਰਟੀ &&num;8216&semi;ਚ ਸ਼ਾਮਲ ਹੋ ਗਏ। ਉਹ ਵਿਦਿਆਰਥੀ ਰਾਜਨੀਤੀ ਤੋਂ ਆਏ ਹਨ ਅਤੇ ਨੌਜਵਾਨਾਂ &&num;8216&semi;ਚ ਉਹ ਚੰਗੀ ਪਕੜ ਰੱਖਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ &&num;8216&semi;ਤੇ ਦੋਵਾਂ ਆਗੂਆਂ ਨੂੰ ਪਾਰਟੀ &&num;8216&semi;ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਮਾਨ ਨੇ ਕਿਹਾ ਕਿ ਸਾਡੀਆਂ ਲੋਕ ਪੱਖੀ ਨੀਤੀਆਂ ਕਾਰਨ ਵੱਧ ਤੋਂ ਵੱਧ ਲੋਕ &OpenCurlyQuote;ਆਪ’ &&num;8216&semi;ਚ ਸ਼ਾਮਲ ਹੋ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਲਈ ਕੰਮ ਕਰਨ ਵਾਲੇ ਇਮਾਨਦਾਰ ਲੋਕਾਂ ਲਈ &&num;8216&semi;ਆਮ ਆਦਮੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;