<p><strong>ਚੰਡੀਗੜ੍ਹ&comma; 4 ਫਰਵਰੀ &vert;<&sol;strong> ਆਮ ਆਦਮੀ ਪਾਰਟੀ &lpar;ਆਪ&rpar; ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਥਿਤ &&num;8220&semi;ਗੁਪਤ ਵਪਾਰਕ ਸੌਦੇ&&num;8221&semi; ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ &&num;8216&semi;ਤੇ ਤਿੱਖਾ ਹਮਲਾ ਬੋਲਿਆ। ਪਾਰਟੀ ਨੇ ਚੇਤਾਵਨੀ ਦਿੱਤੀ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਨੂੰ ਬਰਬਾਦ ਕਰਨ ਅਤੇ ਦੇਸ਼ ਦੀ ਖੇਤੀ ਆਰਥਿਕਤਾ ਨੂੰ ਤਬਾਹ ਕਰਨ ਦੀ ਸਿੱਧੀ ਸਾਜ਼ਿਸ਼ ਹੈ।<&sol;p>&NewLine;<p>ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ &OpenCurlyQuote;ਆਪ’ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਅਤੇ ਅਪਮਾਨਜਨਕ ਗੱਲ ਹੈ ਕਿ ਜਦੋਂ ਮੁੱਦਾ ਭਾਰਤ ਦੇ ਭਵਿੱਖ ਅਤੇ 80 ਕਰੋੜ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਹੋਇਆ ਹੈ&comma; ਤਾਂ ਇਸ ਦੇ ਵੇਰਵੇ ਪ੍ਰਧਾਨ ਮੰਤਰੀ ਵੱਲੋਂ ਸੰਸਦ ਵਿੱਚ ਸਾਂਝੇ ਨਹੀਂ ਕੀਤੇ ਜਾ ਰਹੇ&comma; ਸਗੋਂ ਟਰੰਪ ਦੇ ਟਵੀਟਾਂ ਰਾਹੀਂ ਸਾਹਮਣੇ ਆ ਰਹੇ ਹਨ<&sol;p>&NewLine;<p>ਆਪ ਆਗੂ ਨੇ ਸਵਾਲ ਕਰਦਿਆਂ ਪੁਛਿਆ ਕਿ ਭਾਰਤ ਦੇ ਲੋਕਾਂ ਲਈ ਟਰੰਪ ਕੌਣ ਹੈ&quest; ਉਹ ਮੋਦੀ ਦਾ &&num;8220&semi;ਦੋਸਤ&&num;8221&semi; ਹੋ ਸਕਦਾ ਹੈ&comma; ਪਰ ਜਦੋਂ ਪ੍ਰਧਾਨ ਮੰਤਰੀ ਚੁੱਪ ਹਨ ਤਾਂ ਉਹ ਸੋਸ਼ਲ ਮੀਡੀਆ &&num;8216&semi;ਤੇ ਭਾਰਤ ਦੀਆਂ ਨੀਤੀਆਂ ਦਾ ਐਲਾਨ ਕਿਉਂ ਕਰ ਰਿਹਾ ਹੈ&quest; ਬੰਦ ਕਮਰਿਆਂ ਦੇ ਪਿੱਛੇ ਕਿਹੜਾ ਸੌਦਾ ਹੋਇਆ ਹੈ ਅਤੇ ਇਸ ਨੂੰ ਦੇਸ਼ ਤੋਂ ਕਿਉਂ ਛੁਪਾਇਆ ਜਾ ਰਿਹਾ ਹੈ&quest;<&sol;p>&NewLine;<p>ਧਾਲੀਵਾਲ ਨੇ ਚੇਤਾਵਨੀ ਦਿੱਤੀ ਕਿ ਇਸ ਸੌਦੇ ਤਹਿਤ ਭਾਜਪਾ ਅਮਰੀਕੀ ਖੇਤੀ ਉਤਪਾਦਾਂ ਲਈ ਭਾਰਤ ਦੇ ਦਰਵਾਜ਼ੇ ਜ਼ੀਰੋ ਟੈਕਸ &&num;8216&semi;ਤੇ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ&comma; ਜੋ ਸਸਤੇ ਦਰਾਮਦ ਕੀਤੇ ਉਤਪਾਦਾਂ ਨਾਲ ਬਾਜ਼ਾਰ ਭਰ ਕੇ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਵੇਗੀ। ਉਨ੍ਹਾਂ ਕਿਹਾ ਕਿਹਾ ਕਿ ਇਹ ਵਪਾਰ ਨਹੀਂ ਹੈ। ਇਹ ਆਤਮ-ਸਮਰਪਣ ਹੈ। ਇਹ ਭਾਰਤ ਵਿੱਚ ਖੇਤੀਬਾੜੀ ਸੈਕਟਰ ਨੂੰ ਖਤਮ ਕਰਨ ਦੀ ਭਾਜਪਾ ਦੀ ਯੋਜਨਾ ਹੈ ਤਾਂ ਜੋ ਉਨ੍ਹਾਂ ਦੇ ਪੂੰਜੀਪਤੀ ਦੋਸਤ ਮੁਨਾਫਾ ਕਮਾ ਸਕਣ।<&sol;p>&NewLine;<p>ਧਾਲੀਵਾਲ ਨੇ ਯਾਦ ਦਿਵਾਇਆ ਕਿ ਕਿਸਾਨ ਯੂਨੀਅਨਾਂ ਅਤੇ ਕਈ ਮੁੱਖ ਮੰਤਰੀਆਂ ਨੇ ਪਹਿਲਾਂ ਹੀ ਕੇਂਦਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਮਰੀਕਾ ਨਾਲ ਕੋਈ ਸਮਝੌਤਾ ਹੁੰਦਾ ਹੈ ਤਾਂ ਖੇਤੀਬਾੜੀ ਨੂੰ ਇਸ ਤੋਂ ਬਾਹਰ ਰੱਖਿਆ ਜਾਵੇ ਕਿਉਂਕਿ ਭਾਰਤੀ ਖੇਤੀ ਪਹਿਲਾਂ ਹੀ ਡੂੰਘੇ ਸੰਕਟ ਵਿੱਚ ਹੈ। ਪਰੰਤੂ ਭਾਜਪਾ ਫਿਰ ਤੋਂ ਉਹੀ &&num;8216&semi;ਕਾਲੇ ਖੇਤੀ ਕਾਨੂੰਨ&&num;8217&semi; ਪਿਛਲੇ ਦਰਵਾਜ਼ੇ ਰਾਹੀਂ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।<&sol;p>&NewLine;<p>ਧਾਲੀਵਾਲ ਨੇ ਕੈਮੀਕਲ ਯੁਕਤ ਅਮਰੀਕੀ ਉਤਪਾਦਾਂ ਦੇ ਸਿਹਤ ਅਤੇ ਭੋਜਨ ਸੁਰੱਖਿਆ ਦੇ ਖਤਰਿਆਂ ਬਾਰੇ ਵੀ ਚਿੰਤਾ ਜਤਾਈ ਅਤੇ ਚੇਤਾਵਨੀ ਦਿੱਤੀ ਕਿ ਇਹ ਸੌਦਾ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਤੋਂ ਰੋਕਣ ਅਤੇ ਅਮਰੀਕਾ ਤੋਂ ਮਹਿੰਗੇ ਆਯਾਤ ਵੱਲ ਜਾਣ ਲਈ ਮਜਬੂਰ ਕਰ ਸਕਦਾ ਹੈ&comma; ਜਿਸ ਨਾਲ ਭਾਰੀ ਮਹਿੰਗਾਈ ਵਧੇਗੀ। ਉਨ੍ਹਾਂ ਕਿਹਾ ਕਿ ਜਦੋਂ ਤੇਲ ਮਹਿੰਗਾ ਹੋਵੇਗਾ&comma; ਤਾਂ ਹਰ ਚੀਜ਼ ਮਹਿੰਗੀ ਹੋ ਜਾਵੇਗੀ। ਇਹ ਸੌਦਾ ਹਰ ਘਰ &&num;8216&semi;ਤੇ ਮਾਰ ਕਰੇਗਾ।<&sol;p>&NewLine;<p>ਧਾਲੀਵਾਲ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਵੀ ਘੇਰਦਿਆਂ ਸਵਾਲ ਕੀਤਾ ਕਿ ਉਹ ਸੂਬੇ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਨੂੰ ਸਿੱਧੇ ਤੌਰ &&num;8216&semi;ਤੇ ਖਤਰਾ ਪੈਦਾ ਕਰਨ ਵਾਲੇ ਮੁੱਦੇ &&num;8216&semi;ਤੇ ਅਪਰਾਧਿਕ ਚੁੱਪ ਕਿਉਂ ਧਾਰੀ ਬੈਠੇ ਹਨ। &OpenCurlyQuote;ਆਪ’ ਬੁਲਾਰੇ ਨੇ ਸਵਾਲ ਕੀਤਾ ਕਿ ਕੀ ਪੰਜਾਬ ਦੇ ਭਾਜਪਾ ਆਗੂਆਂ ਵਿੱਚ ਕਿਸਾਨਾਂ ਨੂੰ ਇਹ ਦੱਸਣ ਦੀ ਹਿੰਮਤ ਹੈ ਕਿ ਜਦੋਂ ਅਮਰੀਕੀ ਕਣਕ&comma; ਮੱਕੀ&comma; ਸੋਇਆਬੀਨ&comma; ਕਪਾਹ&comma; ਡੇਅਰੀ&comma; ਮੱਛੀ&comma; ਮੀਟ ਅਤੇ ਹੋਰ ਉਤਪਾਦ ਜ਼ੀਰੋ ਟੈਕਸ ਦੇ ਕਰੀਬ ਭਾਰਤ ਵਿੱਚ ਦਾਖਲ ਹੋਣਗੇ ਅਤੇ ਸਥਾਨਕ ਬਾਜ਼ਾਰਾਂ ਨੂੰ ਤਬਾਹ ਕਰ ਦੇਣਗੇ&comma; ਤਾਂ ਉਹ ਕਿੱਥੇ ਜਾਣਗੇ।<&sol;p>&NewLine;<p>ਉਨ੍ਹਾਂ ਪੁੱਛਿਆ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਜੇਕਰ ਇਹ ਸੌਦਾ ਲਾਗੂ ਹੁੰਦਾ ਹੈ&comma; ਤਾਂ ਸਾਡੀ ਕਣਕ ਦੀ ਪੱਟੀ&comma; ਸਾਡੀ ਕਪਾਹ ਦੀ ਪੱਟੀ&comma; ਸਾਡੇ ਡੇਅਰੀ ਫਾਰਮਰਾਂ ਅਤੇ ਸਾਡੀਆਂ ਆਪਣੀਆਂ ਮੱਛੀ ਮੰਡੀਆਂ ਦਾ ਕੀ ਬਣੇਗਾ&quest; ਪੰਜਾਬ ਭਾਜਪਾ ਦੇ ਆਗੂਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸਾਡੇ ਕਿਸਾਨ ਕਿੱਥੇ ਜਾਣਗੇ&comma; ਸਾਡੀ ਖੇਤੀ ਕਿੱਥੇ ਜਾਵੇਗੀ ਅਤੇ ਪੰਜਾਬ ਲਈ ਕੀ ਭਵਿੱਖ ਬਚੇਗਾ&quest;<&sol;p>&NewLine;<p>ਵਿਧਾਇਕ ਧਾਲੀਵਾਲ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਤੁਰੰਤ ਸਾਰੀਆਂ ਸ਼ਰਤਾਂ ਸਮੇਤ ਪੂਰੇ ਸਮਝੌਤੇ ਦਾ ਲੋਕ ਸਭਾ ਅਤੇ ਭਾਰਤ ਦੇ ਲੋਕਾਂ ਸਾਹਮਣੇ ਖੁਲਾਸਾ ਕਰਨ।<&sol;p>&NewLine;<p>ਧਾਲੀਵਾਲ ਨੇ ਐਲਾਨ ਕੀਤਾ ਕਿ &OpenCurlyQuote;ਆਪ’ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋਵੇਗੀ ਅਤੇ ਇਸ &&num;8220&semi;ਕਿਸਾਨ ਵਿਰੋਧੀ&comma; ਪੰਜਾਬ ਵਿਰੋਧੀ&comma; ਭਾਰਤ ਵਿਰੋਧੀ&&num;8221&semi; ਸੌਦੇ ਖ਼ਿਲਾਫ਼ ਸੰਸਦ ਦੇ ਅੰਦਰ ਅਤੇ ਸੜਕਾਂ &&num;8216&semi;ਤੇ ਉਦੋਂ ਤੱਕ ਲੜੇਗੀ ਜਦੋਂ ਤੱਕ ਇਸ ਨੂੰ ਰੱਦ ਨਹੀਂ ਕਰ ਦਿੱਤਾ ਜਾਂਦਾ। ਪਾਰਟੀ ਨੇ ਦਾਅਵਾ ਕੀਤਾ ਕਿ ਪੰਜਾਬ ਭਾਰਤ ਦੀ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਇਹ ਸੌਦਾ ਲਾਗੂ ਹੁੰਦਾ ਹੈ&comma; ਤਾਂ ਪੰਜਾਬ ਬਰਬਾਦ ਹੋ ਜਾਵੇਗਾ। &&num;8216&semi;ਆਪ&&num;8217&semi; ਭਾਜਪਾ ਨੂੰ ਸਿਆਸੀ ਦੋਸਤੀਆਂ ਅਤੇ ਕਾਰਪੋਰੇਟ ਮੁਨਾਫ਼ਿਆਂ ਲਈ ਭਾਰਤ ਦੇ ਕਿਸਾਨਾਂ ਨੂੰ ਵੇਚਣ ਦੀ ਇਜਾਜ਼ਤ ਨਹੀਂ ਦੇਵੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;