ਲੁਧਿਆਣਾ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਨੀਤੀ ਤਹਿਤ ਲੁਧਿਆਣਾ ਨਗਰ ਨਿਗਮ ਵਿੱਚ ਲਿਆਂਦੇ ਮਤੇ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਵਿੱਚ ਜ਼ਬਰਦਸਤ ਤੂੰ-ਤੂੰ ਮੈਂ-ਮੈਂ ਹੋਈ। ਨਿਗਮ ਹਾਊਸ ਦੀ  ਮੀਟਿੰਗ ਵਿੱਚ ਮਤੇ ‘ਤੇ ਗੱਲ ਕਰਦਿਆਂ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਦੋਸ਼ ਲਾਏ ਕਿ ਜਿਨ੍ਹਾਂ ਕੱਚੇ ਮੁਲਾ਼ਜਮਾਂ ਦੇ ਸੂਚੀ ਵਿੱਚ ਨਾਂਅ ਹਨ, ਉਨ੍ਹਾਂ ਵਿੱਚ ਕਈ ਮ੍ਰਿਤਕਾਂ ਦੇ ਨਾਂਅ ਵੀ ਸ਼ਾਮਲ ਹਨ, ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਰ ਰਹੇ ਹਨ।

ਜਦਕਿ ਦੂਜੇ ਪਾਸੇ ਨਿਗਮ ਹਾਊਸ ਦੀ ਮੀਟਿੰਗ ਵਿੱਚ ਵਿਰੋਧ ਦੇ ਬਾਵਜੂਦ ਆਪ ਵਿਧਾਇਗ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਹ ਮਤਾ 3500 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਲਿਆਂਦਾ ਗਿਆ ਹੈ ਅਤੇ ਉਹ ਮੇਅਰ ਨੂੰ ਧੱਕੇ ਨਾਲ ਪਾਸ ਕਰਨ ਲਈ ਕਹਿੰਦੇ ਹੋਏ ਨਜ਼ਰ ਆਏ। ਉਹ ਮੇਅਰ ਨੂੰ ਕਹਿ ਰਹੇ ਹਨ ਕਿ ਇੱਕ ਵਾਰ ਮਤਾ ਪਾਸ ਕਰ ਦਿਓ, ਬਾਕੀ ਚੀਜ਼ਾਂ ਫੇਰ ਵੇਖ ਲਵਾਂਗੇ। ਜੇਕਰ ਕੋਈ ਘਾਟ ਵਾਧ ਰਹਿ ਜਾਵੇਗੀ ਤਾਂ ਬਾਅਦ ਵਿੱਚ ਠੀਕ ਕਰ ਲਵਾਂਗੇ।

ਮਮਤਾ ਆਸ਼ੂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੂਚੀ ‘ਤੇ ਪਹਿਲਾਂ ਵੀ ਇਤਰਾਜ਼ ਪ੍ਰਗਟਾਇਆ ਸੀ ਅਤੇ ਉਹ ਕਹਿ ਰਹੇ ਹਨ ਕਿ ਜਿਹੜੇ ਪੁਰਾਣੇ ਮੁਲਾਜ਼ਮ ਕੱਚੇ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਪਰੰਤੂ ਸੂਚੀ ਵਿੱਚ ਕਈ ਨਵੇਂ ਅਤੇ ਮ੍ਰਿਤਕਾਂ ਦੇ ਨਾਂਅ ਵੀ ਸ਼ਾਮਲ ਕੀਤੇ ਗਏ ਹਨ, ਜੋ ਕਿ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਗ ਨੂੰ ਖੋਰਾ ਠੇਂਗਾ ਵਿਖਾਇਆ ਜਾ ਰਿਹਾ ਹੈ।

ਆਪ ਵਿਧਾਇਕ ਗੁਰਪ੍ਰੀਤ ਗੋਗੀ ਦਾ ਕਹਿਣਾ ਸੀ ਕਿ ਜਦੋਂ ਵੀ ਕੱਚੇ ਮੁਲਾ਼ਜਮਾਂ ਦੀ ਗੱਲ ਆਉਂਦੀ ਹੈ ਤਾਂ ਇਹ ਰੌਲਾ ਪਾ ਕੇ ਬਹਿ ਜਾਂਦੇ ਹਨ, ਜਦਕਿ ਦੂਜੇ ਪਾਸੇ ਮਮਤਾ ਆਸ਼ੂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਿਛਲੇ ਹਫਤੇ ਮੀਟਿੰਗ ਵਿੱਚ ਵੀ ਮੁੱਦਾ ਚੁੱਕਿਆ ਸੀ, ਪਰੰਤੂ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ, ਸਗੋਂ ਆਪਣੇ ਚਹੇਤਿਆਂ ਨੂੰ ਚੋਰ ਮੋਰੀ ਰਾਹੀਂ ਲਾਭ ਭਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਜਾ ਰਹੀ ਹੈ।

ਵਿਧਾਇਕ ਨੇ ਕਿਹਾ ਕਿ ਮਮਤਾ ਆਸ਼ੂ ਨੇ ਨਿਗਮ ਦੀ ਮੀਟਿੰਗ ਵਿੱਚ ਸਿਰਫ਼ ਖਲਲ ਹੀ ਪਾਇਆ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਕੱਚੇ ਮੁਲਾਜ਼ਮ ਪੱਕੇ ਹੋਣ ਉਨ੍ਹਾਂ ਕਿਹਾ ਕਿ ਜਦੋਂ ਸਾਰੇ ਅਧਿਕਾਰੀ ਮਤਾ ਲਿਆਉਣ ਲਈ ਬੈਠੇ ਹਨ ਤਾਂ ਫਿਰ ਕਿਵੇਂ ਇਹ ਗਲਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਚੀ ਵਿੱਚ ਕੁੱਝ ਵੀ ਗਲਤ ਨਹੀਂ ਹੈ ਭਾਵੇ਼ ਕਿ ਕੌਸਂਲਰਾਂ ਨੇ ਦਸਤਖਤ ਨਹੀਂ ਕੀਤੇ ਹਨ। ਇਸ ਸੂਚੀ ਨੂੰ ਤਿੰਨ ਤਿੰਨ ਵਾਰ ਚੈਕ ਕੀਤਾ ਜਾ ਚੁੱਕਿਆ ਹੈ।