ਲੁਧਿਆਣਾ, 25 ਨਵੰਬਰ | ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੈਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿਚ ਹੋ ਰਹੀ ਹੈ, ਜਿਸ ਵਿਚ 577 ਖਿਡਾਰੀ ਸਾਈਨ ਕੀਤੇ ਜਾਣਗੇ। ਲੁਧਿਆਣਾ ਦੇ ਨਿਹਾਲ ਵਢੇਰਾ ਨੂੰ ਪੰਜਾਬ ਕਿੰਗਜ਼ ਨੇ 4.20 ਕਰੋੜ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਨਿਹਾਲ ਦੀ ਪੰਜਾਬ ਟੀਮ ਵਿਚ ਚੋਣ ਨੂੰ ਲੈ ਕੇ ਲੁਧਿਆਣਾ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ।

ਨਿਹਾਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਜਾਰੀ ਕੀਤੀ, ਜਿਸ ਵਿਚ ਉਸ ਨੇ ਕਿਹਾ – ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਿਹਾਲ ਵਢੇਰਾ ਹਾਂ, ਬਹੁਤ ਖੁਸ਼ ਹਾਂ ਕਿ ਮੈਂ ਪੰਜਾਬ ਕਿੰਗਜ਼ ਟੀਮ ਲਈ ਖੇਡਾਂਗਾ। ਪੰਜਾਬ ਕਿੰਗਜ਼ ਟੀਮ ਮੇਰੀ ਘਰੇਲੂ ਟੀਮ ਹੈ। ਇਸ ਕਾਰਨ ਮੇਰਾ ਇਸ ਟੀਮ ਨਾਲ ਵੱਖਰਾ ਸਬੰਧ ਹੈ। ਮੈਂ ਆਪਣੀ ਨਵੀਂ ਸ਼ੁਰੂਆਤ ਲਈ ਬਹੁਤ ਉਤਸ਼ਾਹਿਤ ਹਾਂ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)