ਜਲੰਧਰ ਕੈਂਟ, 17 ਨਵੰਬਰ | ਰੈਸਲਿੰਗ ਦੀ ਦੁਨੀਆ ‘ਚ ਵੱਡਾ ਨਾਂ ਖੱਟਣ ਵਾਲੇ ਦਿਲੀਪ ਸਿੰਘ ਰਾਣਾ ਯਾਨੀ ‘ਦ ਗ੍ਰੇਟ ਖਲੀ’ ਦੇ ਘਰ ਬੇਟੇ ਨੇ ਜਨਮ ਲਿਆ ਹੈ। ਇਸ ਮੌਕੇ ਖਲੀ ਨੇ ਆਪਣੇ ਬੇਟੇ ਨਾਲ ਆਪਣੀ ਪਹਿਲੀ ਤਸਵੀਰ ਸੋਸ਼ਲ ਪਲੇਟਫਾਰਮ ‘ਤੇ ਸਾਂਝੀ ਕੀਤੀ, ਜਿਥੇ ਕਿ ਦ ਗ੍ਰੇਟ ਖਲੀ ਨੂੰ ਵਧਾਈਆਂ ਮਿਲ ਰਹੀਆਂ ਹਨ।
ਗੱਲਬਾਤ ਕਰਦਿਆਂ ਖਲੀ ਦੀ ਰੈਸਲਿੰਗ ਅਕੈਡਮੀ ਸੀ.ਡਬਲਿਊ.ਈ ਦੇ ਮੈਨੇਜਰ ਅਨਿਲ ਰਾਣਾ ਨੇ ਦੱਸਿਆ ਕਿ ਖਲੀ ਦੀ ਧਰਮ ਪਤਨੀ ਹਰਮਿੰਦਰ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਤੇ ਖਲੀ ਦੇ ਪਰਿਵਾਰ, ਅਕੈਡਮੀ ਦੇ ਮੈਂਬਰਾਂ ਤੇ ਖਲੀ ਦੇ ਚਾਹੁਣ ਵਾਲਿਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।