&NewLine;<p class&equals;"wp-block-paragraph"><strong>ਮੋਹਾਲੀ।<&sol;strong> ਸੀਬੀਆਈ ਅਦਾਲਤ ਨੇ ਸੇਵਾਮੁਕਤ ਆਈਪੀਐਸ ਬਲਕਾਰ ਸਿੰਘ ਸਣੇ 3 ਪੁਲਿਸ ਮੁਲਾਜ਼ਮਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿੱਚ ਸੇਵਾਮੁਕਤ ਐਸਐਚਓ ਊਧਮ ਸਿੰਘ ਅਤੇ ਸਬ-ਇੰਸਪੈਕਟਰ ਸਾਹਿਬ ਸਿੰਘ ਸ਼ਾਮਲ ਹਨ। ਤਿੰਨਾਂ ਨੂੰ 30 ਸਾਲ ਪੁਰਾਣੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੇ ਅੰਮ੍ਰਿਤਸਰ ਤੋਂ ਇਕ ਨੌਜਵਾਨ ਨੂੰ ਚੁੱਕ ਲਿਆ ਸੀ&comma; ਜੋ ਬਾਅਦ ਵਿੱਚ ਗਾਇਬ ਹੋ ਗਿਆ। ਹਾਲਾਂਕਿ ਤਿੰਨਾਂ ਨੂੰ ਮੌਕੇ &OpenCurlyQuote;ਤੇ ਹੀ ਜ਼ਮਾਨਤ ਮਿਲ ਗਈ।<&sol;p>&NewLine;&NewLine;&NewLine;&NewLine;<p class&equals;"wp-block-paragraph">ਦਰਅਸਲ 7 ਮਈ 1992 ਨੂੰ ਅੰਮ੍ਰਿਤਸਰ ਦੇ ਪਿੰਡ ਪਾਰਸੀ ਰਾਜਪੂਤ ਤੋਂ ਸੁਰਜੀਤ ਸਿੰਘ ਨਾਂ ਦੇ ਨੌਜਵਾਨ ਨੂੰ ਚੁੱਕ ਲਿਆ ਗਿਆ ਸੀ। ਤਤਕਾਲੀ ਡੀਐਸਪੀ ਬਲਕਾਰ ਸਿੰਘ&comma; ਐਸਐਚਓ ਊਧਮ ਸਿੰਘ ਅਤੇ ਕਾਂਸਟੇਬਲ ਊਧਮ ਸਿੰਘ ਨੇ ਇਹ ਕਾਰਵਾਈ ਕੀਤੀ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਸੁਰਜੀਤ ਦੇ ਬਾਕੀ ਸਾਥੀਆਂ ਨੂੰ ਛੱਡ ਦਿੱਤਾ ਗਿਆ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ&comma; ਜਿਸ ਦੇ ਖਿਲਾਫ ਮਾਪੇ ਹਾਈਕੋਰਟ ਗਏ ਸਨ। ਇਸ ਦੀ ਜਾਂਚ ਹਾਈਕੋਰਟ ਦੇ ਹੁਕਮਾਂ ’ਤੇ 2000 ਵਿੱਚ ਸੀਬੀਆਈ ਨੂੰ ਦਿੱਤੀ ਗਈ ਸੀ। ਇਸ ਮਾਮਲੇ &OpenCurlyQuote;ਚ 9 ਦੋਸ਼ੀ ਸਨ&comma; ਜਿਨ੍ਹਾਂ ਵਿੱਚੋਂ 5 ਨੂੰ ਬਰੀ ਕਰ ਦਿੱਤਾ ਗਿਆ। ਇੱਕ ਦੀ ਮੌਤ ਹੋ ਗਈ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਵਲੋਂ ਅਗਵਾ ਕੀਤਾ ਸੁਰਜੀਤ ਸਿੰਘ ਕਿੱਥੇ ਗਿਆ&quest; ਇਸ ਬਾਰੇ ਅੱਜ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਉਸ ਨੂੰ ਨਾ ਤਾਂ ਪੁਲਿਸ ਰਿਕਾਰਡ ਵਿਚ ਨਜ਼ਰਬੰਦ ਜਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਾ ਹੀ ਉਹ ਕਦੇ ਘਰ ਵਾਪਸ ਆਇਆ ਸੀ। ਪਰਿਵਾਰ ਅਜੇ ਵੀ ਇਸ ਉਮੀਦ ਵਿੱਚ ਹੈ ਕਿ ਸੁਰਜੀਤ ਘਰ ਵਾਪਸ ਆ ਜਾਵੇਗਾ। ਹਾਲਾਂਕਿ ਉਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਨੂੰ ਡਰ ਸੀ ਕਿ ਸੁਰਜੀਤ ਦਾ ਫਰਜ਼ੀ ਐਨਕਾਊਂਟਰ ਤਾਂ ਨਹੀਂ ਕਰ ਦਿੱਤਾ ਗਿਆ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;