ਗੁਰਦਾਸਪੁਰ | ਭੈਣੀ ਮੀਆਂ ਖਾਂ ਨੇੜੇ ਘਰ ਅਤੇ ਪਲਾਟ ਵਿਚ ਅਫੀਮ ਦੀ ਖੇਤੀ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਐਸਆਈ ਸਤਨਾਮ ਸਿੰਘ ਪੁਲਿਸ ਪਾਰਟੀ ਨਾਲ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਰਾਹੁਲ ਵਾਸੀ ਪੁਰਾਣਾ ਬਾਗੜੀਆਂ ਨੇ ਆਪਣੇ ਘਰ ਦੇ ਵਿਹੜੇ ਅਤੇ ਸੜਕ ‘ਤੇ ਸਥਿਤ ਪਲਾਟ ‘ਚ ਅਫੀਮ ਦੇ ਪੌਦੇ ਲਗਾਏ ਹੋਏ ਹਨ।

ਮੁਲਜ਼ਮ ਅਫੀਮ ਦੀ ਖੇਤੀ ਕਰਨ ਵਾਲੀ ਥਾਂ ਦੀ ਸਫ਼ਾਈ ਕਰ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਛਾਪਾ ਮਾਰ ਕੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੇ ਘਰ ਅਤੇ ਪਲਾਟ ਵਿਚੋਂ 8 ਕਿਲੋ 800 ਗ੍ਰਾਮ ਅਫੀਮ ਦੇ ਪੌਦੇ ਬਰਾਮਦ ਕੀਤੇ ਗਏ। ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।