&NewLine;<p class&equals;"wp-block-paragraph"><strong>ਖੰਨਾ&comma; 27 ਸਤੰਬਰ &vert;<&sol;strong> ਖੰਨਾ ਦੇ ਸਮਰਾਲਾ ਥਾਣਾ ਅਧੀਨ ਪੈਂਦੇ ਪਿੰਡ ਪਵਾਤ &OpenCurlyQuote;ਚ ਸਕੂਲ ਵੈਨ ਨੇ ਬੱਚੇ ਨੂੰ ਕੁਚਲ ਦਿੱਤਾ&comma; ਜਿਸ ਕਾਰਨ ਮਾਂ ਦੀਆਂ ਅੱਖਾਂ ਸਾਹਮਣੇ ਬੱਚੇ ਦੀ ਤੜਫ-ਤੜਫ ਕੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵੈਨ ਚਾਲਕ ਅਤੇ ਅਟੈਂਡੈਂਟ ਦੋਵਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਵੈਨ ਨੂੰ ਜ਼ਬਤ ਕਰ ਲਿਆ ਹੈ। ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਅਨੁਸਾਰ ਪਿੰਡ ਪਵਾਤ ਦੀ ਇਕ ਔਰਤ ਨਰਸਰੀ ਵਿਚ ਪੜ੍ਹਦੇ ਆਪਣੇ ਬੱਚੇ ਨੂੰ ਸਕੂਲ ਵੈਨ ਵਿਚੋਂ ਲੈਣ ਲਈ ਘਰੋਂ ਨਿਕਲੀ ਸੀ। ਔਰਤ ਨਾਲ ਉਸ ਦਾ ਡੇਢ ਸਾਲ ਦਾ ਛੋਟਾ ਬੱਚਾ ਵੀ ਸੀ। ਜਦੋਂ ਵੈਨ ਪਹੁੰਚੀ ਤਾਂ ਔਰਤ ਨੇ ਬੱਚੇ ਨੂੰ ਵੈਨ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਛੋਟਾ ਬੱਚਾ ਮਨਜੋਤ ਵੈਨ ਦੇ ਪਿਛਲੇ ਟਾਇਰ ਕੋਲ ਜਾ ਵੱਜਿਆ। ਜਿਵੇਂ ਹੀ ਬੱਚਾ ਵੈਨ ਤੋਂ ਹੇਠਾਂ ਉਤਰਿਆ ਤਾਂ ਡਰਾਈਵਰ ਨੇ ਤੁਰੰਤ ਵੈਨ ਸਟਾਰਟ ਕਰ ਦਿੱਤੀ ਅਤੇ ਪਿਛਲਾ ਟਾਇਰ ਮਨਜੋਤ ਸਿੰਘ ਦੇ ਉਪਰ ਜਾ ਚੜ੍ਹਿਆ।<br><br>ਮ੍ਰਿਤਕ ਬੱਚੇ ਦੇ ਚਾਚਾ ਸੰਦੀਪ ਸਿੰਘ ਨੇ ਦੱਸਿਆ ਕਿ ਵੈਨ ਚਾਲਕ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਡਰਾਈਵਰ ਨੇ ਬਿਨਾਂ ਦੇਖੇ ਵੈਨ ਭਜਾ ਦਿੱਤੀ&comma; ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਸ ਨੇ ਦੱਸਿਆ ਕਿ ਮ੍ਰਿਤਕ ਮਨਜੋਤ ਦਾ ਪਿਤਾ ਦੁਬਈ &OpenCurlyQuote;ਚ ਕੰਮ &OpenCurlyQuote;ਤੇ ਗਿਆ ਹੋਇਆ ਸੀ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਹ ਸੋਗ ਨਾਲ ਭਰ ਗਿਆ। ਹਾਦਸੇ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;