ਜਲੰਧਰ, 17 ਦਸੰਬਰ | ਜਲੰਧਰ ਬੱਸ ਸਟੈਂਡ ਦੇ ਸਾਹਮਣੇ ਡੈਲਟਾ ਚੈਂਬਰ ਦੀ ਪਾਰਕਿੰਗ ਵਿਚ ਟ੍ਰੈਵਲ ਏਜੰਟ ਦੀ ਗੱਡੀ ’ਤੇ ਗੋਲ਼ੀਆਂ ਚੱਲਣ ਦੇ ਮਾਮਲੇ ਵਿਚ ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਨੇ ਹੁਣ ਏਜੰਟ ਇੰਦਰਜੀਤ ਨੂੰ ਵ੍ਹਟਸਐਪ ਕਾਲ ਕਰਕੇ 5 ਕਰੋੜ ਦੀ ਜਗ੍ਹਾ ਢਾਈ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ। ਏਜੰਟ ਨੂੰ ਆਈ ਕਾਲ ਤੋਂ ਬਾਅਦ ਪੁਲਿਸ ਹੋਰ ਵੀ ਚੌਕਸ ਹੋ ਗਈ ਹੈ। ਪੁਲਿਸ ਨੇ ਵ੍ਹਟਸਐਪ ਨੂੰ ਈ-ਮੇਲ ਲਿਖ ਕੇ ਉਕਤ ਨੰਬਰ ਦੀ ਜਾਣਕਾਰੀ ਮੰਗੀ ਹੈ, ਜਿਸ ਤੋਂ ਏਜੰਟ ਇੰਦਰਜੀਤ ਨੂੰ ਕਾਲ ਆਈ ਸੀ।

ਪੁਲਿਸ ਅਧਿਕਾਰੀਆਂ ਅਨੁਸਾਰ ਜਿਸ ਨੰਬਰ ਤੋਂ ਕਾਲ ਆਈ ਸੀ, ਉਹ ਇੰਟਰਨੈੱਟ ਕਾਲ ਸੀ। ਉਸ ਨੰਬਰ ਦੀ ਜਾਣਕਾਰੀ ਹਾਸਲ ਕਰਨ ਲਈ ਵ੍ਹਟਸਐਪ ਨੂੰ ਈ-ਮੇਲ ਕੀਤੀ ਗਈ ਹੈ। ਪੁਲਿਸ ਦੇ ਹੱਥ ਅਜਿਹੀ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ, ਜਿਸ ਵਿਚ ਬਦਮਾਸ਼ਾਂ ਦੇ ਸਾਫ਼ ਚਿਹਰੇ ਨਜ਼ਰ ਆ ਰਹੇ ਹਨ। ਤਿੰਨਾਂ ਬਦਮਾਸ਼ਾਂ ਦੀਆਂ ਸੀ. ਸੀ. ਟੀ. ਵੀ. ਫੁਟੇਜ ਕਮਿਸ਼ਨਰੇਟ ਪੁਲਿਸ ਨੇ ਪੰਜਾਬ ਭਰ ਦੇ ਥਾਣਿਆਂ ਨੂੰ ਭੇਜ ਦਿੱਤੀਆਂ ਹਨ ਤਾਂ ਕਿ ਮੁਲਜ਼ਮਾਂ ਦਾ ਕੁਝ ਸੁਰਾਗ ਲੱਗ ਸਕੇ। ਇਸ ਤੋਂ ਇਲਾਵਾ ਪੁਲਿਸ ਉਨ੍ਹਾਂ ਸਾਰੇ ਕ੍ਰਿਮੀਨਲ ਲੋਕਾਂ ਦਾ ਰਿਕਾਰਡ ਵੀ ਕਢਵਾ ਰਹੀ ਹੈ, ਜੋ ਕਿਤੇ ਨਾ ਕਿਤੇ ਕੌਸ਼ਲ ਚੌਧਰੀ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਜ਼ਮਾਨਤ ’ਤੇ ਹਨ।

ਸੀ. ਆਈ. ਏ. ਸਟਾਫ਼ ਤੋਂ ਲੈ ਕੇ ਕ੍ਰਾਈਮ ਬ੍ਰਾਂਚ ਅਤੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਉੱਚ ਅਧਿਕਾਰੀਆਂ ਦੀ ਅਗਵਾਈ ਵਿਚ ਇਸ ਮਾਮਲੇ ਨੂੰ ਟਰੇਸ ਕਰਨ ਵਿਚ ਜੁਟੀ ਹੋਈ ਹੈ। ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗੋਲ਼ੀ ਚਲਾਉਣ ਤੋਂ ਬਾਅਦ ਮੁਲਜ਼ਮ ਦੋਬਾਰਾ ਡੈਲਟਾ ਚੈਂਬਰ ਵੱਲ ਆਏ ਸਨ ਪਰ ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਰਹੀ।

ਵੇਖੋ ਵੀਡੀਓ

https://www.facebook.com/punjabibulletinworld/videos/820348889848451

(Note : ਜਲੰਧਰ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/iAL49 ਜਾਂ Whatsapp ਚੈਨਲ https://shorturl.at/kFJMV ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)