<p><strong>ਚੰਡੀਗੜ੍ਹ&comma; 30 ਜਨਵਰੀ &vert;<&sol;strong> ਕੈਲੀਫੋਰਨੀਆ ਵਿਚ ਨਵੇਂ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਂ ਮਰਹੂਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਨਾਂ ’ਤੇ ਰੱਖਿਆ ਜਾ ਰਿਹਾ ਹੈ। ਇਹ ਫੈਸਲਾ ਮੰਗਲਵਾਰ ਦੇਰ ਰਾਤ ਫਰਿਜ਼ਨੋ ਦੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ &lpar;ਸੀਯੂਸੀਡੀ&rpar; ਦੀ ਮੀਟਿੰਗ ਵਿਚ ਲਿਆ ਗਿਆ। ਸੰਭਾਵਨਾ ਹੈ ਕਿ ਅਮਰੀਕਾ ਦਾ ਇਹ ਪਹਿਲਾ ਸਕੂਲ ਹੋਵੇਗਾ&comma; ਜਿਸ ਦਾ ਨਾਂ ਕਿਸੇ ਸਿੱਖ ਦੇ ਨਾਂ &&num;8216&semi;ਤੇ ਰੱਖਿਆ ਗਿਆ ਹੈ।<&sol;p>&NewLine;<p>ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ &lpar;ਅਮਰੀਕੀ ਸਮੇਂ&rpar; ਨੂੰ ਸੀ&period;ਯੂ&period;ਸੀ&period;ਡੀ&period; ਦੇ ਮੈਂਬਰਾਂ ਦੀ ਮੀਟਿੰਗ ਹੋਈ। ਇਸ ਬੋਰਡ ਵਿਚ ਕੁੱਲ 7 ਮੈਂਬਰ ਹਨ&comma; ਜਿਸ ਵਿਚੋਂ ਛੇ ਮੈਂਬਰਾਂ ਨੇ ਸਕੂਲ ਦਾ ਨਾਂ ਜਸਵੰਤ ਸਿੰਘ ਖਾਲੜਾ ਦੇ ਨਾਂ ’ਤੇ ਰੱਖਣ ਦੀ ਹਾਮੀ ਭਰੀ ਅਤੇ ਇਸ ਦੇ ਹੱਕ ਵਿਚ ਵੋਟ ਪਾਈ&comma; ਜਦਕਿ ਇੱਕ ਮੈਂਬਰ ਵੋਟਿੰਗ ਤੋਂ ਦੂਰ ਰਿਹਾ।<&sol;p>&NewLine;<p>ਸੈਂਟਰਲ ਯੂਨੀਫਾਈਡ ਸਕੂਲ ਬੋਰਡ ਦੇ ਚੇਅਰਮੈਨ ਨੈਨਦੀਪ ਸਿੰਘ ਚੰਨ ਨੇ ਕਿਹਾ ਕਿ ਇਹ ਸੰਭਾਵਤ ਤੌਰ &&num;8216&semi;ਤੇ ਅਮਰੀਕਾ ਦਾ ਪਹਿਲਾ ਪਬਲਿਕ ਸਕੂਲ ਹੋਵੇਗਾ&comma; ਜਿਸ ਦਾ ਨਾਂ ਕਿਸੇ ਸਿੱਖ ਵਿਅਕਤੀ ਦੇ ਨਾਂ &&num;8216&semi;ਤੇ ਰੱਖਿਆ ਜਾਵੇਗਾ।<&sol;p>&NewLine;<p><strong>ਸਕੂਲ ਸਤੰਬਰ &&num;8216&semi;ਚ ਤਿਆਰ ਹੋ ਜਾਵੇਗਾ<&sol;strong><&sol;p>&NewLine;<p>ਸਕੂਲ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਸਤੰਬਰ 2025 ਵਿਚ ਇਸ ਦਾ ਉਦਘਾਟਨ ਕੀਤਾ ਜਾਵੇਗਾ। ਫਰਿਜ਼ਨੋ ਵਿਚ ਖਾਲੜਾ ਦੇ ਨਾਂ &&num;8216&semi;ਤੇ ਪਹਿਲਾਂ ਹੀ ਇਕ ਪਾਰਕ ਹੈ ਅਤੇ ਸਥਾਨਕ ਲੋਕ ਉਸ ਦੇ ਸੰਘਰਸ਼ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਗਏ ਯਤਨਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇੱਥੇ ਕੇਵਲ ਸਿੱਖ ਕੌਮ ਹੀ ਨਹੀਂ ਸਗੋਂ ਹੋਰ ਭਾਈਚਾਰਿਆਂ ਦੇ ਲੋਕ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਹਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;