ਅੰਮ੍ਰਿਤਸਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਜੀਠਾ ਦੀ ਰੋੜੀ ਆਬਾਦੀ ਵਿਖੇ ਬੀਤੀ ਸ਼ਾਮ ਇਕ ਅਣਪਛਾਤੀ ਮਿੰਨੀ ਬੱਸ ਵੱਲੋਂ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਵਿਚ ਉਸਦੀ ਮੌਤ ਹੋ ਗਈ।

ਬਿੱਟੂ ਮਸੀਹ ਪੁੱਤਰ ਸਾਦਕ ਮਸੀਹ ਵਾਸੀ ਵਾਰਡ ਨੰ. 1 ਕਸਬਾ ਮਜੀਠਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਬੀਤੀ ਸ਼ਾਮ ਉਹ ਅਤੇ ਉਸ ਦਾ ਜਵਾਈ ਮਜੀਠਾ ਵਿਖੇ ਖੜ੍ਹੇ ਸੀ ਤੇ ਉਸ ਦਾ ਭਤੀਜਾ ਥਾਮਸ ਮਸੀਹ 18 ਸਾਲ ਆਪਣੇ ਘਰੋਂ ਪਾਣੀ ਲੈਣ ਵਾਸਤੇ ਗੁਰਦੁਆਰਾ ਸਾਹਿਬ ਵੱਲ ਜਾ ਰਿਹਾ ਸੀ ਕਿ ਇਕ ਮਿੰਨੀ ਬੱਸ ਨੇ ਲਾਪ੍ਰਵਾਹੀ ਨਾਲ ਬਿਨਾਂ ਹਾਰਨ ਦਿੱਤੇ ਉਸ ਦੇ ਭਤੀਜੇ ਵਿਚ ਮਾਰੀ ਅਤੇ ਉਸ ਦਾ ਭਤੀਜਾ ਉਕਤ ਬੱਸ ਦੇ ਅੱਗੇ ਡਿੱਗ ਪਿਆ ਤੇ ਬੱਸ ਉਪਰੋਂ ਲੰਘ ਗਈ।

ਉਸ ਦੇ ਭਤੀਜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਬੱਸ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਵਾ ਕੇ ਸਖਤ ਕਾਰਵਾਈ ਦੀ ਮੰਗ ਕੀਤੀ। ਫਿਲਹਾਲ ਡਰਾਈਵਰ ਫਰਾਰ ਹੈ।

AddThis Website Tools